ਬਠਿੰਡਾ : ਮਾਲਵੇ ਦੀ ਨਾਮੀ ਇੰਮੀਗ੍ਰੇਸ਼ਨ ਤੇ ਆਇਲਟਸ ਸੰਸਥਾ ਫਲਾਈਂਗ ਫੈਦਰਜ਼ ਵੱਲੋਂ ਕੈਨੇਡਾ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ 1 ਮਾਰਚ 2021 ਤੋਂ ਸ਼ੁਰੂ ਕੀਤੇ ‘ਕੈਨੇਡਾ ਐਜੂਕੇਸ਼ਨ ਫੇਅਰ’ ’ਚ ਵੱਡੀ ਗਿਣਤੀ ਵਿਚ ਪੁੱਜ ਕੇ ਵਿਦਿਆਰਥੀਆਂ ਨੇ ਜਾਣਕਾਰੀ ਹਾਸਲ ਕੀਤੀ। 1 ਮਾਰਚ 2021 ਬਠਿੰਡਾ ਸ਼ਹਿਰ ਤੋਂ ਸ਼ੁਰੂ ਹੋਏ ਇਸ ਫੇਅਰ ’ਚ ਪਹਿਲੇ ਹੀ ਦਿਨ 50 ਵਿਦਿਆਰਥੀਆਂ ਨੂੰ ਕੈਨੇਡਾ ਦੇ ਆਫ਼ਰ ਲੈਟਰ ਵੀ ਹਾਸਲ ਹੋਏ। ਇਸ ਫੇਅਰ ’ਚ ਕਰਵਾਈਆਂ ਜਾ ਰਹੀਆਂ ਵੀਜ਼ਾ ਵਰਕਸ਼ਾਪਾਂ ਵਿਚ ਕੈਨੇਡਾ ਦੇ 50 ਤੋਂ ਵੱਧ ਯੂਨੀਵਰਸਿਟੀਆਂ ਦੇ ਡੈਲੀਗੇਟ ਭਾਗ ਲੈਣ ਲਈ ਪੁੱਜੇ ਹੋਏ ਹਨ, ਜਿੰਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਕੈਨੇਡਾ ਪੜ੍ਹਾਈ ਵੀਜ਼ਿਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਮੁਹੱਈਆਂ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ. ਸ਼ਿਵ ਸਿੰਗਲਾ ਨੇ ਦੱਸਿਆ ਕਿ ‘‘ਵਿਦਿਆਰਥੀਆਂ ਦੇ ਕੈਨੇਡਾ ਜਾਣ ਦੇ ਰੁਝਾਨ ਨੂੰ ਵੇਖਦਿਆਂ, ਉਨ੍ਹਾਂ ਨੂੰ ਕੈਨੇਡਾ ਸਟਡੀ ਬਾਰੇ ਪੂਰੀ ਜਾਣਕਾਰੀ ਦੇਣ ਲਈ, ਵੱਖ ਵੱਖ ਸ਼ਹਿਰਾਂ ਵਿੱਚ ਵੀਜ਼ਾ ਵਰਕਸ਼ਾਪਾਂ ਕਰਵਾ ਰਹੇ ਹਨ। ’’ ਇਸੇ ਕੜੀ ਤਹਿਤ 1 ਮਾਰਚ 2021 ਬਠਿੰਡਾ ਦੇ ਕ੍ਰਿਸ਼ਨਾ ਕੌਂਟੀਨੈਂਟਲ ਹੋਟਲ ਵਿਖੇ ਹੋਈ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਕਰੀਬ 450 ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ਤੇ 50 ਤੋਂ ਵੱਧ ਵਿਦਿਆਰਥੀਆਂ ਨੂੰ ਆਫ਼ ਲੈਟਰ ਵੀ ਮਿਲੇ।
ਸੰਸਥਾ ਦੇ ਰੀਜਨਲ ਡਾਇਰੈਕਟਰ ਸ਼ਸੀ ਕਾਂਤ ਸ਼ਰਮਾ ਨੇ ਦਸਿਆ ਕਿ 3 ਮਾਰਚ ਨੂੰ ਪਟਿਆਲਾ ਦੇ ਹੋਟਲ ਮੋਹਨ ਕੌਂਟੀਨੈਂਟਲ ਵੀਚ ਪ੍ਰੋਗਰਾਮ ਹੋ ਚੁਕਿਆ, ਇਸ ਤੋਂ ਬਾਅਦ 5 ਮਾਰਚ ਨੂੰ ਬਰਨਾਲਾ ਦੇ ਫਲਾਈਂਗ ਫੈਦਰਜ਼ ਸੈਂਟਰ 16 ਏਕੜ ਸਕੀਮ ਵਿਖੇ ਅਤੇ 6 ਮਾਰਚ ਨੂੰ ਸੰਗਰੂਰ ਵਿਖੇ ਡੀਸੀ ਆਡੀਟੋਰੀਅਮ ਅੰਦਰ ਡੀਸੀ ਕੰਪਲੈਕਸ ਵਿਖੇ ਵੀ ਅਜਿਹੀ ਵਰਕਸ਼ਾਪ ਲਗਵਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਥਾਵਾਂ ਤੇ ਵਿਦਿਆਰਥੀਆਂ ਦੀ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਕੈਨੇਡਾ ਪੜ੍ਹਾਈ ਜਾਂ ਸਪਾਊਜ਼ ਬੇਸ ਤੇ ਜਾਣਾ ਚਾਹੁੰਦੇ ਹਨ ਤਾਂ ਇਨ੍ਹਾਂ ਵਰਕਸ਼ਾਪਾਂ ਦਾ ਲਾਹਾ ਲੈਣ।ਇਸ ਮੌਕੇ ਫਲਾਈਂਗ ਫੈਦਰਜ਼ ਦੇ ਸਟਾਫ਼ ਵੀ ਇਸ ਸਬੰਧੀ ਇੱਕ ਬ੍ਰਾਊਸ਼ਰ ਵੀ ਰਿਲੀਜ਼ ਕੀਤਾ ਗਿਆ।
No comments:
Post a Comment