ਸੀਨੀਅਰ ਅਕਾਲੀ ਆਗੂਆ ਨੂੰ 2022 ਲਈ ਯੂਥ ਵਿੰਗ ਤੋ ਵੱਡੀਆ ਉਮੀਦਾ
ਬਠਿੰਡਾ। ਸੂਬੇ ਦੀਆਂ 2022 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੌਣਾ ਲਈ ਸਾਰੀਆ ਰਾਜਨੀਤਿਕ ਪਾਰਟੀਆ ਵੱਲੋਜ਼ ਗਤੀਵਿਧੀਆ ਆਰੰਭ ਕਰ ਦਿੱਤੀਆ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋ ਵੀ ਜਿੱਥੇ ਇੱਕ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹਲਕਾ ਪੱਧਰੀ ਰੈਲੀਆ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੀ ਜੱਥੇਬੰਦੀ ਦਾ ਵਿਸਥਾਰ ਕੀਤਾ ਗਿਆ ਹੈ। ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਯੂਥ ਵਿੰਗ ਦੇ ਸੂਬਾ ਅਤੇ ਜਿਲ੍ਹਾ ਪੱਧਰੀ ਆਹੁਦੇਦਾਰਾ ਦਾ ਐਲਾਨ ਕੀਤਾ ਗਿਆ। ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵੱਲੋ ਯੂਥ ਵਿੰਗ ਦੇ ਨਵ ਨਿਯੁਕਤ ਆਹੁਦੇਦਾਰੀਆ ਦਾ ਸਵਾਗਤ ਕੀਤਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਹਮੇਸ਼ਾ ਮੇਹਨਤੀ ਤੇ ਇਮਾਨਦਾਰ ਆਗੂਆ ਨੂੰ ਮਾਨ ਸਤਿਕਾਰ ਤੇ ਜਿੰਮੇਵਾਰੀਆ ਸੌਪੀਆ ਜਾਂਦੀਆ ਹਨ। ਉਹਨਾਂ ਇਹਨਾਂ ਨਿਯੁਕਤੀਆ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੈਬਰ ਪਾਰਲੀਮੈਜ਼ਟ ਹਰਸਮਿਰਤ ਕੌਰ ਬਾਦਲ, ਸਿਕੰਦਰ ਸਿੰਘ ਮਲੂਕਾ ਅਤੇ ਯੂਥ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਧੰੰਨਵਾਦ ਕੀਤਾ। ਉਕਤ ਦੋਨੋ ਆਗੂਆ ਵੱਲੋ ਨਵ ਨਿਯੁਕਤ ਜਿਲ੍ਹਾ ਪ੍ਰਧਾਨ ਸ਼ਹਿਰੀ ਹਰਪਾਲ ਸਿੰਘ ਢਿੱਲੋ ਸੂਬਾ ਸਕੱਤਰ, ਗੁਰਦੀਪ ਸਿੰਘ ਕੋਟਸ਼ਮੀਰ ਅਤੇ ਗਰਦੋਰ ਸਿੰਘ ਸੰਧੂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪਾਰਟੀ ਵਿਚ ਨਿਯੁਕਤ ਕੀਤੇ ਗਏ ਸਾਰੇ ਆਹੁਦੇਦਾਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਉਕਤ ਦੋਨੇ ਆਗੂਆ ਵੱਲੋ ਲੰਬਾ ਸਮਾਂ ਪਾਰਟੀ ਦੇ ਯੂਥ ਵਿੰਗ ਜਿੰਮੇਵਾਰੀ ਨਿਭਾਈ ਹੈ ਤੇ ਉਹਨਾਂ ਆਪਣੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਪਾਰਟੀ ਵਿਚ ਯੂਥ ਵਿੰਗ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਹੋਣ ਵਾਲੀਆ 2022 ਦੀਆਂ ਵਿਧਾਨ ਸਭਾ ਚੌਣਾਂ ਵਿਚ ਯੂਥ ਅਕਾਲੀ ਦਲ ਫੈਸਲਾ ਕੁੰਨ ਭੂਮਿਕਾ ਨਿਭਾਏਗਾ। ਇਸ ਮੌਕੇ ਹਰਿੰਦਰ ਸਿੰਘ ਹਿੰਦਾ ਮਹਿਰਾਜ, ਗਗਨਦੀਪ ਗਰੇਵਾਲ, ਰਕੇਸ਼ ਗੋਇਲ, ਬੂਟਾ ਸਿੰਘ ਭਾਈਰੂਪਾ, ਗੁਰਜੀਤ ਸਿੰਘ ਗੋਰਾ, ਦੀਪਾ ਘੋਲੀਆ, ਨਰਦੇਵ ਸਿੰਘ ਭਾਈਰੂਪਾ, ਚਰਨਜੀਤ ਸਿੰਘ ਬਰਾੜ, ਹਨੀ ਭੋਖੜਾ, ਸਿਕੰਦਰ ਹਰਰਾਏਪੁਰ, ਐਡਵੋਕੇਟ ਅਮਰਜੀਤ ਭੁੱਲਰ, ਹਰਮੀਤ ਜੰਡਾਵਾਲਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਵੱਲੋਜ਼ ਵੀ ਨਵ ਨਿਯੁਕਤ ਆਹੁਦੇਦਾਰਾ ਨੂੰ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
No comments:
Post a Comment