ਬਠਿੰਡਾ : ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸਰੀਨਿਵਾਸਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤਾਂ ਵਿਚ ਹੋਰ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ (Disaster Management) 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ।
ਉਨ੍ਹਾਂ ਜ਼ਿਲ੍ਹੇ ਦੇ ਦਿੱਲੀ ਹਾਰਟ ਬਠਿੰਡਾ ਹਸਪਤਾਲ, ਗਲੋਬਲ ਹੈਲਥ ਕੇਅਰ, ਲਾਇਫ਼ ਲਾਇਨ ਬਠਿੰਡਾ, ਬੰਮਬੇ ਗੈਸਟਰੋ ਐਂਡ ਕੈਂਸਰ ਇੰਸਟੀਚਿਊਟ ਅਤੇ ਗੋਲਡ ਮੈਡੀਕਾ ਹਸਪਤਾਲ ਬਠਿੰਡਾ ਨੂੰ ਇਸ ਤੋਂ ਪਹਿਲਾਂ ਲੈਵਲ 2 ਦੇ 89 ਬੈਡ ਅਤੇ ਲੈਵਲ 3 ਦੇ 29 ਬੈਡ ਇਲਾਜ਼ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਦੇਸ਼ ਦਿੱਤੇ ਗਏ ਸਨ।
ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਕਿਹਾ ਕਿ ਦਿੱਲੀ ਹਾਰਟ ਬਠਿੰਡਾ ਹਸਪਤਾਲ ਲੈਵਲ 2 ਦੇ 75 ਬੈੱਡ ਅਤੇ ਲੈਵਲ 3 ਦੇ 25 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਸੇ ਤਰ੍ਹਾਂ ਗਲੋਬਲ ਹੈਲਥ ਕੇਅਰ ਬਠਿੰਡਾ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 2 ਬੈੱਡ, ਲਾਇਫ਼ ਲਾਇਨ ਬਠਿੰਡਾ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਬੰਮਬੇ ਗੈਸਟਰੋ ਐਂਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 18 ਬੈੱਡ, ਗੋਲਡ ਮੈਡੀਕਾ ਹਸਪਤਾਲ ਬਠਿੰਡਾ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ ਇਸ ਤੋਂ ਇਲਾਵਾ ਪੰਜਾਬ ਕੈਂਸਰ ਕੇਅਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਬਠਿੰਡਾ ਲੈਵਲ 2 ਦੇ 12 ਬੈੱਡ ਲਗਾਉਣ ਲਈ ਪਾਬੰਦ ਹੋਵੇਗਾ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
No comments:
Post a Comment