ਮੋਦੀ ਦੇ ਇਸ਼ਾਰੇ ਤੇ ਚੱਲ ਰਹੀ ਹੈ ਕੈਪਟਨ ਸਰਕਾਰ : ਜੀਦਾ/ਸਿਵਿਆਂ
ਬਠਿੰਡਾ. ਆਮ ਆਦਮੀ ਪਾਰਟੀ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿਚ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਦੀਪ ਜੀਦਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਜ਼ਿਲਾ ਜਨਰਲ ਸਕੱਤਰ ਰਾਕੇਸ਼ ਪੁਰੀ ਸੂਬਾ ਸਹਿ ਪ੍ਰਧਾਨ ਐਸ ਸੀ ਵਿੰਗ ਮਾਸਟਰ ਜਗਸੀਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਇਸ ਦੌਰਾਨ ਭਗਤਾ ਭਾਈਕਾ, ਕੋਠਾਗੁਰੂ, ਭਾਈਰੂਪਾ,ਮਹਿਰਾਜ, ਨਥਾਨਾ, ਭੁੱਚੋ ਮੰਡੀ, ਵਾਲਿਆਂਵਾਲੀ, ਮੌੜ,ਡਿੱਖ, ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਂਵਾਂ ਦਾ ਜਾਇਜ਼ਾ ਲਿਆ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਤੇ ਗੁਰਜੰਟ ਸਿੰਘ ਸਿਵਿਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧ ਬੇਹੱਦ ਢਿੱਲੇ ਹਨ ਬਾਰਦਾਨੇ ਦੀ ਘਾਟ ਕਰਕੇ ਦਸ ਬਾਰਾਂ ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਬੈਠਾ ਹੈ। ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਖ਼ਰਾਬ ਹੋ ਰਹੀ ਹੈ ਤੇ ਕੈਪਟਨ ਸਰਕਾਰ ਜਾਣ ਬੁੱਝ ਕੇ ਕੁੰਬਕਰਨੀ ਨੀਂਦ ਸੁੱਤੀ ਪਈ ਹੈ ਤੇ ਆਉਣਾ ਵਾਲੇ ਦਿਨਾਂ ਵਿਚ ਹਾਲਤ ਬਦ ਤੋਂ ਬਦਤਰ ਹੋਣ ਵਾਲੇ ਹਨ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਾਣ ਬੁੱਝ ਕੇ ਬਾਰਦਾਨਾਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੈਪਟਨ ਚਹੁੰਦਾ ਹੈ ਕਿ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਸੈਲੋ ਵਿਚ ਕਣਕ ਵੇਚਣ ਲਈ ਮਜਬੂਰ ਹੋਣ। ਇਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੂੰ ਮੋਦੀ ਸਰਕਾਰ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ।
ਇਸ ਮੌਕੇ ਮੌਜੂਦਾ ਲੀਡਰਸ਼ਿਪ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਇਹ ਸਾਰਾ ਮਸਲਾ ਸਾਡੇ ਪੰਜਾਬ ਪ੍ਰਧਾਨ ਸ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਬਾਰਦਾਨੇ ਤੇ ਖਰੀਦ ਪ੍ਰਬੰਧ ਸਹੀ ਨਾ ਕੀਤੇ ਤਾਂ ਤਾ ਅਸੀਂ ਸੂਬਾ ਪੱਧਰੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ । ਇਸ ਮੋਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ( ਕਿਸਾਨ ਵਿੰਗ ) ਨੱਛਤਰ ਸਿੰਘ ਮਾਨਸਾਹੀਆ , ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ ਲਖਵੀਰ ਸਿੰਘ ਕਾਕਾ, ਯਾਦਵਿੰਦਰ ਸ਼ਰਮਾ,ਅਨਿਲ ਕੁਮਾਰ, ਜਗਦੀਪ ਸਿੰਘ,ਗੱਗੀ, ਇਕਬਾਲ ਸਿੰਘ ਪਿਥੋ , ਸੁਰਜੀਤ ਸਿੰਘ ਲਹਿਰਾ, ਧੰਨਾ ਸਿੰਘ ਮਾਨਸਾ , ਬਲਜੀਤ ਸਿੰਘ ਬੱਲੀ, ਜਗਜੀਤ ਸਿੰਘ ਜੱਗੀ, ਲੱਖਾ ਸਿੰਘ, ਰਜਵਿੰਦਰ ਸਿੰਘ, ਬਠਿੰਡਾ, ਰਾਜਵਿੰਦਰ ਸਿੰਘ ਭਗਤਾ, ਜੱਸ ਬਰਾੜ ਭਗਤਾ , ਹਰਨੇਕ ਸਿੰਘ ਭਗਤਾ, ਸਰਕਲ ਪ੍ਰਧਾਨ ਰਕੇਸ਼ ਅਰੋੜਾ ਆਦਿ ਹਾਜ਼ਰ ਸਨ।
No comments:
Post a Comment