ਬਠਿੰਡਾ - ਸ਼੍ਰੋਮਣੀ ਅਕਾਲੀ ਦਲ ਵੱਲੋ ਸੂਬਾ ਸਰਕਾਰ ਨੂੰ ਘੇਰਨ ਲਈ 1 ਮਾਰਚ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਦੀਆਂ ਤਿਆਰੀਆ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਅਤੇ ਮੌੜ ਦੇ ਪਿੰਡਾਂ ਵਿਚ ਸਾਬਕਾ ਪੰਚਾਇਤ ਮੰਤਰੀ ਅਤੇ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੱਲੋਜ਼ ਲਗਾਤਾਰ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਅੱਜ ਮਲੂਕਾ ਦੀ ਅਗਵਾਈ ਵਿਚ ਗਿੱਲ ਕਲਾਂ, ਬਾਂਲਿਆ ਵਾਲੀ, ਮੰਡੀ ਕਲਾਂ, ਰਾਮੁਪਰਾ, ਚਾਉਕੇ ਤੋਜ਼ ਇਲਾਵਾ ਕਈ ਪਿੰਡਾਂ ਦੇ ਆਗੂਆ ਤੇ ਵਰਕਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫਲਾਪ ਸਾਬਿਤ ਹੋਈ ਹੈ। ਸਰਕਾਰ ਵੱਲੋਜ਼ ਚੌਣਾਂ ਦੌਰਾਨ ਕੀਤਾ ਗਿਆ ਕੋਈ ਵੀ ਵਆਦਾ ਪੂਰਾ ਨਹੀ ਹੋਇਆ। ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ ਮੁਆਫ ਕਰਨ ਦਾ ਵਾਅਦਾ ਪੂਰਾ ਨਾ ਹੋਣ ਕਾਰਨ ਕਿਸਾਨਾਂ ਵੱਲੋਜ਼ ਖੁਦਕੁਸ਼ੀਆ ਕੀਤੀਆ ਜਾ ਰਹੀਆ ਹਨ। ਸੂਬਾ ਸਰਕਾਰ ਦੀ 4 ਸਾਲਾਂ ਦੀ ਕਾਰਗੁਜਾਰੀ ਨਿਰਾਸ਼ਾਜਨਕ ਰਹੀ ਹੈ। ਸੂਬੇ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਵੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਲੁੱਟਾ ਖੋਹਾ ਤੋਜ਼ ਇਲਾਵਾ ਹੋਰ ਵੱਧ ਰਹੀਆ ਵਾਰਦਾਂਤਾ ਤੋਜ਼ ਲੱਗਦਾ ਹੈ ਕਿ ਸੂਬੇ ਵਿਚ ਸਰਕਾਰ ਨਾਮ ਦੀ ਕੋਈ ਚੀਜ ਨਹੀ ਹੈ। ਸੂਬੇ ਦੇ ਲੋਕਾਂ ਨੇ 2022 ਵਿਚ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋ ਸਰਕਾਰ ਦੀ ਵਾਅਦਾ ਖਿਲਾਫੀ ਤੇ ਨਿਰਾਸ਼ਾਜਨਕ ਕਾਰਗੁਜਾਰੀ ਦੇ ਵਿਰੋਧ ਵਿਚ 1 ਮਾਰਚ ਨੂੰ ਵਿਧਾਨ ਸਭਾ ਘੇਰਨ ਦਾ ਪ੍ਰੋਗਰਾਨ ਉਲੀਕਿਆ ਗਿਆ ਹੈ। ਉਹਨਾਂ ਕਿਹਾ ਕਿ ਹਲਕਾ ਫੂਲ ਅਤੇ ਮੌੜ ਦੇ ਆਗੂਆ ਤੇ ਵਰਕਰਾ ਨਾਲ ਰੈਲੀ ਵਿਚ ਹਲਕਿਆ ਦੀ ਵੱਧ ਤੋਜ਼ ਵੱਧ ਸ਼ਮੂਲੀਅਤ ਲਈ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਮੀਟਿੰਗਾਂ ਵਿਚ ਹਾਜਰ ਵਰਕਰਾ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਚਾਉਕੇ, ਜਸਵੀਰ ਸਿੰਘ ਬਦਿਆਲਾ, ਅਮ੍ਰਿਤਪਾਲ ਸਿੰਘ ਮਿੰਟੂ, ਸੇਵਕ ਸਿੰਘ ਚਹਿਲ, ਯਾਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕੌੜਾ, ਲਖਵੀਰ ਸਿੰਘ ਭੁੱਲਰ, ਮੋਹਨ ਸਿੰਘ ਐਮHਸੀ, ਲਾਲੀ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ ਜੈਦ, ਗੁਰਪ੍ਰੀਤ ਸਿੰਘ ਨਤ, ਬਾਘ ਖਾਨ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਵੱਲੋਜ਼ ਦਿੱਤੀ ਗਈ।
No comments:
Post a Comment