ਬਾਬਾ ਫ਼ਰੀਦ ਕਾਲਜ ਨੇ ਹੁਨਰ ਵਿਕਾਸ 'ਤੇ ਪ੍ਰੋਗਰਾਮਿੰਗ ਕੰਪੀਟੀਸ਼ਨ- ਐਮ.ਸੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਪ੍ਰਾਚੀ ਨੇ ਪਹਿਲਾ, , ਬੀ.ਸੀ.ਏ. ਤੀਜਾ ਸਾਲ ਦੇ ਪ੍ਰਾਂਜੁਲ ਨੇ ਦੂਸਰਾ ਅਤੇ ਬੀ.ਸੀ.ਏ. ਤੀਜਾ ਸਾਲ ਦੇ ਹਿਮਾਂਸ਼ੂ ਨੇ ਤੀਸਰਾ ਸਥਾਨ ਹਾਸਲ ਕੀਤਾ
ਬਠਿੰਡਾ. ਬਾਬਾ ਫ਼ਰੀਦ ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਹੁਨਰ ਵਿਕਾਸ 'ਤੇ ਪ੍ਰੋਗਰਾਮਿੰਗ ਕੰਪੀਟੀਸ਼ਨ 'ਗੀਕਸ ਕੋਡਿੰਗ ਚੈਲੰਜ' ਕਰਵਾਇਆ। ਇਸ ਮੁਕਾਬਲੇ ਦਾ ਮੁੱਖ ਮੰਤਵ 'ਸੀ' ਪ੍ਰੋਗਰਾਮਿੰਗ ਦੀ ਵਰਤੋਂ ਨਾਲ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਵਿੱਚ ਸੁਧਾਰ ਕਰਨਾ ਸੀ । ਇਸ ਗਤੀਵਿਧੀ ਵਿੱਚ 20 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਪ੍ਰੋਗਰਾਮਾਂ ਦੀ ਸੂਚੀ ਇੱਕ ਘੰਟੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਨ ਲਈ ਦਿੱਤੀ ਗਈ । ਬੀ.ਐਫ.ਜੀ.ਆਈ.ਨੂੰ ਹੁਨਰ ਵਿਕਾਸ ਦਾ ਇੱਕ ਮਜ਼ਬੂਤ ਧੁਰਾ ਬਣਾਉਣ ਦੇ ਯਤਨਾਂ ਤਹਿਤ ਇਸ ਨਵੇਂ ਸਾਲ ਵਿੱਚ ਬਾਬਾ ਫ਼ਰੀਦ ਕਾਲਜ ਵਿਖੇ ਹੁਨਰ ਵਿਕਾਸ ਸੈੱਲ ਸਥਾਪਿਤ ਕੀਤਾ ਗਿਆ ਹੈ ਜਿਸ ਦੀ ਇਹ ਪਹਿਲੀ ਗਤੀਵਿਧੀ ਹੈ। ਬਾਬਾ ਫ਼ਰੀਦ ਕਾਲਜ ਦੇ ਹੁਨਰ ਵਿਕਾਸ ਸੈੱਲ ਦੇ ਕੋਆਰਡੀਨੇਟਰ ਸ੍ਰੀ ਮੁਕੇਸ਼ ਕੁਮਾਰ ਨੇ ਇਸ ਗਤੀਵਿਧੀ ਦੀ ਜੱਜਮੈਂਟ ਕੀਤੀ। ਵੱਖ-ਵੱਖ ਸੀਨੀਅਰ ਫੈਕਲਟੀ ਮੈਂਬਰਾਂ ਨੇ ਵੀ ਇਸ ਮੁਕਾਬਲੇ ਦਾ ਦੌਰਾ ਕੀਤਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੁਕਾਬਲੇ ਵਿੱਚ ਐਮ.ਸੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਪ੍ਰਾਚੀ ਨੇ ਪਹਿਲਾ ਸਥਾਨ , ਬੀ.ਸੀ.ਏ. ਤੀਜਾ ਸਾਲ ਦੇ ਪ੍ਰਾਂਜੁਲ ਨੇ ਦੂਸਰਾ ਸਥਾਨ ਅਤੇ ਬੀ.ਸੀ.ਏ. ਤੀਜਾ ਸਾਲ ਦੇ ਹਿਮਾਂਸ਼ੂ ਨੇ ਤੀਸਰਾ ਸਥਾਨ ਹਾਸਲ ਕੀਤਾ । ਭਾਗੀਦਾਰਾਂ ਨੇ ਇਸ ਮੁਕਾਬਲੇ ਦੁਆਰਾ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾਈ । ਇਸ ਲਈ ਸਕਿੱਲ ਡਿਵੈਲਪਮੈਂਟ ਸੈੱਲ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਨੂੰ ਬਿਹਤਰ ਬਣਾਉਣ ਲਈ ਹੋਰ ਵਧੇਰੇ ਗਤੀਵਿਧੀਆਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
Bathinda Leading NewsPaper
कोई टिप्पणी नहीं:
एक टिप्पणी भेजें