ਵਾਰਡ ਦੀਆ ਮੁਖ ਸਮਸਿਆਵਾ ਪਹਿਲ ਦੇ ਅਧਾਰ ਤੇ ਹੋਣਗੀਆ ਹਲ - ਸਰੂਪ ਚੰਦ ਸਿੰਗਲਾ
ਬਠਿੰਡਾ - ਨਗਰ ਨਿਗਮ ਚੌਣਾ ਲਈ ਉਮੀਦਵਾਰਾ ਵਲੋ ਨਾਮਜਦਗੀ ਪੇਪਰ ਦਾਖਲ ਕਰਨ ਦੇ ਨਾਲ ਨਾਲ ਚੌਣ ਪ੍ਰਚਾਰ ਵੀ ਤੇਜ ਕਰ ਦਿਤਾ ਗਿਆ ਹੈ। ਵੱਖ ਵੱਖ ਪਾਰਟੀਆ ਦੇ ਸੀਨੀਅਰ ਆਗੂਆ ਵਲੋ ਪਾਰਟੀ ਨਾਲ ਸਬੰਧਤ ਉਮੀਦਵਾਰਾ ਦੇ ਹੱਕ ਵਿੱਚ ਮੀਟਿੰਗਾ ਕੀਤੀਆ ਜਾ ਰਹੀਆ ਹਨ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਵਲੋ ਅੱਜ ਵਾਰਡ ਨੰ 49 ਤੋ ਇਲਾਵਾ ਸਹਿਰ ਦੇ ਤਕਰੀਬਨ ਅੱਧੀ ਦਰਜਨ ਤੋ ਵੱਧ ਵਾਰਡਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਦੇ ਹੱਕ ਵਿਚ ਚੌਣ ਪ੍ਰਚਾਰ ਕੀਤਾ ਗਿਆ। ਵਾਰਡ ਨੰ 49 ਤੋ ਪਾਰਟੀ ਦੀ ਉਮੀਦਵਾਰ ਕਿਰਨ ਬਾਂਸਲ ਦੇ ਹੱਕ ਵਿੱਚ ਟੈਗੋਰ ਨਗਰ ਵਿਖੇ ਵਡੇ ਇਕੱਠ ਨੂੰ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇ ਪੂਰੇ ਸੂਬੇ ਵਿਚੋ ਸਭ ਤੋ ਵੱਧ ਬਠਿੰਡਾ ਸਹਿਰ ਦਾ ਵਿਕਾਸ ਹੋਇਆ ਹੈ। ਵਿਸੇਸ ਤੌਰ ਤੇ ਏਮਜ ਵਰਗਾ ਹਸਪਤਾਲ, ਏਅਰਪੋਰਟ, ਚੌਮੁਖੀ ਸੜਕਾ ਤੋ ਇਲਾਵਾ ਬੀਬਾ ਹਰਸਿਮਰਤ ਕੌਰ ਬਾਦਲ ਵਲੋ ਬਠਿੰਡਾ ਲਈ ਕਈ ਵਡੇ ਪ੍ਰੋਜੈਕਟ ਮੰਨਜੂਰ ਕਰਵਾਏ ਸਨ। ਸਿੰਗਲਾ ਨੇ ਕਿਹਾ ਕਿ ਤਕੜੀ ਦਾ ਬਟਨ ਦਬਾਉਣ ਨਾਲ ਹੀ ਸਹਿਰ ਦਾ ਵਿਕਾਸ ਸੰਭਵ ਹੈ। ਪਹਿਲਾ ਵੀ ਬਠਿੰਡਾ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਦਲ ਦੀ ਸਰਕਾਰ ਸਮੇ ਹੀ ਹੋਇਆ ਹੈ। ਸੀਨੀਅਰ ਆਗੂ ਪ੍ਰਮੋਦ ਜੈਨ ਨੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟਾ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਇਹ ਚੌਣਾ 2022 ਦੀਆ ਚੌਣਾਂ ਦਾ ਮੁੱਢ ਬਜਣਗੀਆ। ਉਹਨਾ ਕਿਹਾ ਕਿ ਬਠਿੰਡਾ ਨਗਰ ਨਿਗਮ ਵਲੋ ਅਕਾਲੀ ਦਲ ਦੀ ਸਰਕਾਰ ਸਮੇ ਬਠਿੰਡਾ ਸਹਿਰ ਨੂੰ ਦੇਸ ਦੇ ਮੋਹਰੀ ਸਹਿਰਾ ਵਿਚ ਸਾਂਮਲ ਕਰਵਾਇਆ ਹੈ। ਪ੍ਰਮੋਦ ਜੈਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵਲੋ ਕਰਵਾਏ ਗਏ ਵਿਕਾਸ ਨੂੰ ਵੇਖਦਿਆ ਬਠਿੰਡਾ ਦੇ ਲੋਕਾਂ ਨੂੰ ਕਿਸੇ ਵੀ ਹੋਰ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਸੋਚਣ ਦੀ ਵੀ ਜਰੂਰਤ ਨਹੀ ਹੈ। ਸਰੂਪ ਚੰਦ ਸਿੰਗਲਾ ਅਤੇ ਬਲਵੰਤ ਰਾਏ ਨਾਥ ਨੇ ਵਾਰਡ ਨੰ 49 ਦੀਆ ਕੋਮਨੀਟੀ ਸੈਂਟਰ ਤੋ ਇਲਾਵਾ ਬਾਕੀ ਜਰੂਰਤ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਤੋ ਇਲਾਵਾ ਸੀਨੀਅਰ ਆਗੂ ਜਗਮੋਹਨ ਮੱਕੜ ਨੇ ਵੀ ਕਿਰਨ ਬਾਂਸਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਮੀਦਵਾਰਾ ਕਿਰਨ ਬਾਂਸਲ, ਰਵਿੰਦਰ ਬਾਂਸਲ, ਪ੍ਰਦੀਪ ਚਾਨਣਾ, ਓਮ ਪ੍ਰਕਾਸ ਮਹਿਰਾ, ਸਾਮ ਲਾਲ, ਕੁਲਵੰਤ ਸਰਮਾਂ, ਰਘੂਨਾਥ ਠੇਕੇਦਾਰ, ਸੱਕਤੀ ਗਰਗ, ਰਿੰਕੂ ਬਾਂਸਲ, ਰਾਮ ਕੁਮਾਰ ਅਤੇ ਮੀਡੀਆ ਇੰਚਾਰਜ ਰਤਨ ਸਰਮਾਂ ਮਲੂਕਾ ਹਾਜਰ ਸਨ।
No comments:
Post a Comment