3 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਸਾਂਝਾ ਪਖ਼ਾਨਾ, 31 ਮਾਰਚ ਤੱਕ ਸਾਂਝੇ ਪਖ਼ਾਨੇ ਬਣਾਉਣ ਦਾ ਕੰਮ ਹੋਵੇਗਾ ਮੁਕੰਮਲ
ਬਠਿੰਡਾ: ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਤਹਿਤ ਜ਼ਿਲੇ ਦੇ 100 ਤੋਂ ਵਧੇਰੇ ਘਰਾਂ ਵਾਲੇ ਪਿੰਡਾਂ ’ਚ ਸਾਂਝੇ ਪਖਾਨੇ ਬਣਾਏ ਜਾ ਰਹੇ ਹਨ। ਹਰੇਕ ਪਿੰਡ ’ਚ 3 ਲੱਖ ਰੁਪਏ ਦੀ ਲਾਗਤ ਨਾਲ ਸਾਂਝਾ ਪਖ਼ਾਨਾ ਤਿਆਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਜ਼ਿਲੇ ਦੇ 205 ਪਿੰਡਾਂ ’ਚੋਂ 3 ਪਿੰਡਾਂ ’ਚ ਸਾਂਝੇ ਪਖ਼ਾਨੇ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ 12 ਪਿੰਡਾਂ ’ਚ ਪਖ਼ਾਨੇ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ। ਬਾਕੀ ਰਹਿੰਦੇ 190 ਪਿੰਡਾਂ ’ਚ ਜਲਦੀ ਕੰਮ ਆਰੰਭ ਕਰਕੇ 31 ਮਾਰਚ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਨਾਂ ਸਾਂਝੇ ਪਖ਼ਾਨਿਆਂ ਨੂੰ ਬਣਾਉਣ ’ਤੇ 6 ਕਰੋੜ 15 ਲੱਖ ਰੁਪਏ ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਸਾਂਝੀ ਕੀਤੀ।.
ਮਿਸ਼ਨ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮੁਹਿੰਮ ਤਹਿਤ ਜ਼ਿਲੇ ਅੰਦਰ ਸਾਂਝੇ ਪਖ਼ਾਨੇ ਬਣਾਉਣ ਦੇ ਕੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਅਧੀਨ ਪੈਂਦੇ ਬਲਾਕ ਮੌੜ ਦੇ ਪਿੰਡ ਟਾਹਲਾ ਸਾਹਿਬ, ਬਲਾਕ ਨਥਾਣਾ ਦੇ ਪਿੰਡ ਬੁਰਜ਼ ਕਾਹਨ ਸਿੰਘ ਵਾਲਾ ਅਤੇ ਬਲਾਕ ਗੋਨਿਆਣਾ ਦੇ ਪਿੰਡ ਮਹਿਮਾ ਭਗਵਾਨਾ ਵਿਖੇ ਇਹ ਸਾਂਝੇ ਪਖ਼ਾਨੇ ਬਣ ਕੇ ਤਿਆਰ ਹੋ ਚੁੱਕੇ ਹਨ।
ਇਨਾਂ ਸਾਂਝੇ ਪਖ਼ਾਨਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਨਾਂ ਸਾਂਝੇ ਪਖ਼ਾਨਿਆਂ ’ਚ ਔਰਤਾਂ, ਪੁਰਸ਼ਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਵੱਖਰੇ-ਵੱਖਰੇ ਪੋਰਸ਼ਨ ਤਿਆਰ ਕੀਤੇ ਜਾ ਰਹੇ ਹਨ। ਇਨਾਂ ਪਖ਼ਾਨਿਆਂ ’ਚ ਪਿੰਡਾਂ ਦੇ ਲੋੜਵੰਦਾਂ ਲਈ ਨਹਾਉਣ ਦੇ ਨਾਲ-ਨਾਲ ਵਾਸ਼ਵੇਸ਼ਨ ਅਤੇ ਪਾਣੀ ਦੀ ਟੈਂਕੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਨਾਂ ਸਾਂਝੇ ਪਖ਼ਾਨਿਆਂ ਦੀ ਸਾਂਭ-ਸੰਭਾਲ ਦਾ ਜਿੰਮਾਂ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਕੀਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਓ. ਸ਼੍ਰੀ ਅਮਨਦੀਪ ਸਿੰਘ ਬਰਾੜ ਨੇ ਦੱਸਦਿਆਂ ਕਿ ਜ਼ਿਲੇ ਅਧੀਨ ਪੈਂਦੇ 12 ਪਿੰਡਾਂ ਨਾਥਪੁਰਾ, ਹਰਰੰਗਪੁਰਾ, ਨਸੀਬਪੁਰਾ, ਭਾਈ ਬਖ਼ਤੌਰ, ਮੌੜ ਚੜਤ ਸਿੰਘ ਵਾਲਾ, ਯਾਤਰੀ, ਮਾਨਸਾ ਕਲਾਂ, ਬੁਰਜ ਘਸੋਖ਼ਾਨਾ, ਘੁੰਮਣ ਕਲਾਂ, ਘੁੰਮਣ ਖ਼ੁਰਦ, ਸੁੱਖਾ ਸਿੰਘ ਵਾਲਾ ਅਤੇ ਪਿੰਡ ਚਨਾਰਥਲ ਵਿਖੇ ਸਾਂਝੇ ਪਖ਼ਾਨੇ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਦਕਿ ਬਾਕੀ ਰਹਿੰਦੇ 190 ਪਿੰਡਾਂ ’ਚ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ ਜੋ ਕਿ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ।
No comments:
Post a Comment