ਪੰਜਾਬ ਵਿੱਚ ਕਾਨੂੰਨੀ ਵਿਵਸਥਾ ਮੁਕੰਮਲ ਖਰਾਬ-ਸਿੰਗਲਾ
ਬਠਿੰਡਾ . ਸ੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਤਹਿਸੀਲ ਕੰਮਲੈਕਸ ਵਿੱਚ ਨਗਰ ਕੌਸਲ ਚੋਣਾਂ ਲਈ ਨਾਂਮਜਦਗੀਆਂ ਦਾਖਲ ਕਰਨ ਮੌਕੇ ਕਾਂਗਰਸੀ ਵਰਕਰਾਂ ਵੱਲੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰਾਂ ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸ੍ਰ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਕਿਸਾਨ ਵਿੰਗ ਸ੍ਰੋਮਣੀ ਅਕਾਲੀ ਦਲ, ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ,ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਮੁੱਖ ਸੰਸਦੀ ਸਕੱਤਰ,ਜਗਦੀਪ ਸਿੰਘ ਨਕੱਈ ਸਾਬਕਾ ਮੁੱਖ ਸੰਸਦੀ ਸਕੱਤਰ,ਜੀਤ ਮਹਿੰਦਰ ਸਿੰਘ ਸਿੱਧੂ , ਦਰਸਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ,ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜਿਲਾ ਪ੍ਰੀFਦ,ਬਲਕਾਰ ਸਿੰਘ ਬਰਾੜ ਜਿਲਾ ਪ੍ਰਧਾਨ,ਬਲਜੀਤ ਸਿੰਘ ਬੀੜ ਬਹਿਮਣ, ਬਲਵੰਤ ਰਾਏ ਨਾਥ ਸਾਬਕਾ ਮੇਅਰ,ਰਾਜਬਿੰਦਰ ਸਿੰਘ ਸਿੱਧੂ ਬੀਬੀ ਜੋਗਿੰਦਰ ਕੌਰ, ਡਾ. ਓਮ ਪ੍ਰਕਾਸ ਸਰਮਾਂ ਜਿਲਾ ਪ੍ਰੈਸੱ ਸਕੱਤਰ ਸ੍ਰੋਮਣੀ ਅਕਾਲੀ ਦਲ, ਆਦਿ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਬੇਕਾਬੂ ਹੁੰਦੀ ਨਜਰ ਆ ਰਹੀ ਹੈ ।ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਆਪਣੀ ਹਾਰ ਨੂੰ ਦੇਖਦਿਆਂ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਧੱਕੇਸਾਹੀ ਕਰ ਰਹੀ ਹੈ ।ਸਾਰੇ ਹੀ ਆਗੂਆਂ ਨੇ ਜਲਾਲਾਬਾਦ ਵਿੱਚ ਵਾਪਰੇ ਘਟਨਾਂ ਕ੍ਰਮ ਦੀ ਸਖਤ ਸਬਦਾਂ ਵਿੱਚ ਨਿਿਦੰਆਂ ਕੀਤੀ ।ਪ੍ਰੈਸੱ ਨੂੰ ਇਹ ਜਾਣਕਾਰੀ ਡਾ ਓਮ ਪ੍ਰਕਾਸ ਸਰਮਾਂ ਵੱਲੋ ਦਿੱਤੀ ਗਈ ।
No comments:
Post a Comment