ਬਠਿੰਡਾ. ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਰਸਾਇਣ (ਕੈਮਿਸਟਰੀ) ਵਿਭਾਗ ਵਲੋਂ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਲੋਂ ਸਪਾਂਸਰ “ਸੈਂਸਰ ਟੈਕਨਾਲੋਜੀ” ਵਿਸ਼ੇ 'ਤੇ 5 ਰੋਜ਼ਾ ਅਟਲ ਆਨ ਲਾਈਨ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ (ਐੱਫ.ਡੀ.ਪੀ.), ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦੀ ਅੱਜ ਇਥੇ ਸ਼ੁਰੂਆਤ ਹੋਈ।
ਡਾ. ਰਵਿੰਦਰ ਕੁਮਾਰ ਸੋਨੀ, ਡਾਇਰੈਕਟਰ ਅਟਲ ਅਕੈਡਮੀ ਨੇ ਐਫ.ਡੀ.ਪੀ. ਦਾ ਉਦਘਾਟਨ ਕੀਤਾ। ਉਹਨਾਂ ਨੇ ਰੋਜ਼ਾਨਾ ਜੀਵਨ ਵਿਚ ਸੈਂਸਰਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਦੀ ਉੱਨਤੀ ਲਈ ਅਕਾਦਮਿਕ ਵਿਗਿਆਨੀਆਂ ਦੇ ਗਿਆਨ ਨੂੰ ਅਪਗ੍ਰੇਡ ਕਰਨ ਵਿਚ ਐੱਫ.ਡੀ.ਪੀ. ਦੀ ਮਹੱਤਤਾ' ਤੇ ਆਪਣੇ ਵਿਚਾਰ ਸਾਂਝੇ ਕੀਤੇ।
ਪੂਰੇ ਭਾਰਤ ਵਰਸ਼ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਲਗਭਗ 200 ਪ੍ਰਵਾਨਿਤ ਡੈਲੀਗੇਟ ਐੱਫ.ਡੀ.ਪੀ. ਵਿਚ ਸ਼ਾਮਲ ਹੋਣਗੇ। ਪ੍ਰੋਫੈਸਰ ਮਨੋਜ ਕੁਮਾਰ ਸ਼ਰਮਾ, ਪ੍ਰੋ. ਵੰਦਨਾ ਭੱਲਾ, ਦੋਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ, ਪ੍ਰੋ. ਪ੍ਰਣਬ ਗੋਸਵਾਮੀ, ਆਈ.ਆਈ.ਟੀ. ਗੁਹਾਟੀ ਅਤੇ ਡਾ. ਧਨੰਜੈ ਬੋਦਾਸ, ਅਗਰਕਰ ਰਿਸਰਚ ਇੰਸਟੀਚਿਊਟ ਮੌਜੂਦਾ ਐਫ.ਡੀ.ਪੀ. ਵਿੱਚ ਪ੍ਰਮੁੱਖ ਬੁਲਾਰੇ ਹੋਣਗੇ। ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਫੈਕਲਟੀ ਵਿਕਾਸ ਲਈ ਅਜਿਹੇ ਸਿਖਲਾਈ ਪ੍ਰੋਗਰਾਮਾਂ ਲਈ ਗ੍ਰਾਂਟ ਪ੍ਰਦਾਨ ਕਰਨ ਲਈ ਏ.ਆਈ.ਸੀ.ਟੀ.ਈ.ਦੀ ਸ਼ਲਾਘਾ ਕੀਤੀ।
ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ, ਡੀਨ ਅਕਾਦਮਿਕ ਮਾਮਲੇ ਅਤੇ ਕੈਂਪਸ ਡਾਇਰੈਕਟਰ ਪ੍ਰੋ. (ਡਾ.) ਸਵੀਨਾ ਬਾਂਸਲ ਅਤੇ ਡੀਨ ਰਿਸਰਚ ਐਂਡ ਡਿਵੈਲਪਮੈਂਟ, ਪ੍ਰੋਫੈਸਰ (ਡਾ.) ਜਸਬੀਰ ਸਿੰਘ ਹੁੰਦਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਐੱਫ.ਡੀ.ਪੀ. ਦੇ ਕੋਆਰਡੀਨੇਟਰ ਡਾ. ਮੀਨੂੰ ਨੇ ਮੌਜੂਦਾ ਐੱਫ.ਡੀ.ਪੀ. ਪ੍ਰੋਗਰਾਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਕੈਮਿਸਟਰੀ ਵਿਭਾਗ ਦੀ ਮੁਖੀ ਡਾ. ਸੀਮਾ ਸ਼ਰਮਾ ਨੇ ਆਏ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਬਾਰੇ ਵਿਚਾਰ ਸਾਂਝੇ ਕੀਤੇ।
No comments:
Post a Comment