ਬਠਿੰਡਾ। ਸੰਤ ਡਾ. ਗੁਰਮੀਤ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਚਿੱਠੀ ਰਾਹੀਂ ਸਾਧ ਸੰਗਤ ਨੂੰ ਦੇਸ਼ ਦੀ ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਇੱਕ ਦਿਨ ਦਾ ਵਰਤ ਰੱਖਣ ਲਈ ਕਿਹਾ ਗਿਆ ਜਿਸ ਤੇ ਅਮਲ ਕਮਾਉਂਦਿਆਂ ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਵੀ ਵਰਤ ਰੱਖੇ ਗਏ ਅਤੇ ਇੱਕ ਦਿਨ ਦਾ ਰਾਸ਼ਨ ਜਰੂਰਤਮੰਦਾਂ ਨੂੰ ਦਿੱਤਾ ਗਿਆ। ਇਸ ਸਬੰਧੀ ਹਿਲਟਨ ਕਾਸਲ ਵਿਖੇ ਕਰਵਾਏ ਇੱਕ ਸਾਦੇ ਪ੍ਰੋਗਰਾਮ ਦੌਰਾਨ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ 61 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ 45 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਸੰਤ ਡਾ. ਗੁਰਮੀਤ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਿੱਠੀ ਰਾਹੀਂ ਸਾਧ ਸੰਗਤ ਨੂੰ ਜੋ ਦੇਸ਼ ਦੀ ਸੁਖ-ਸ਼ਾਂਤੀ ਲਈ ਇੱਕ ਦਿਨ ਦਾ ਵਰਤ ਰੱਖਣ ਲਈ ਕਿਹਾ ਗਿਆ ਸੀ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਵਰਤ ਰੱਖਿਆ ਅਤੇ ਇੱਕ ਦਿਨ ਦਾ ਰਾਸ਼ਨ ਜਰੂਰਤਮੰਦਾਂ ਨੂੰ ਦੇਣ ਲਈ ਅੱਜ ਇਹ ਸੰਖੇਪ ਸਮਾਗਮ ਕਰਵਾਇਆ ਗਿਆ ਅਤੇ 61 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।
ਜਿਕਰਯੋਗ ਹੈ ਕਿ ਸੰਤ ਜੀ ਵੱਲੋਂ ਆਪਣੇ ਪੱਤਰ ਵਿਚ ਅੰਨਦਾਤਾ ਅਤੇ ਸਰਕਾਰ ਵਿਚ ਜੋ ਵਿਵਾਦ ਚੱਲ ਰਿਹਾ ਹੈ ਉਸਦੇ ਸੁਲਝਣ ਲਈ ਵੀ ਅਰਦਾਸ ਕੀਤੀ ਹੈ। ਇਸ ਮੌਕੇ 45 ਮੈਂਬਰ ਭੈਣ ਕੁਲਦੀਪ ਇੰਸਾਂ, ਅਮਰਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਮਾਧਵੀ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਕੌਰ ਇੰਸਾਂ ਅਤੇ ਬਲਾਕ ਦੇ 15 ਮੈਂਬਰ, ਸੁਜਾਨ ਭੈਣਾਂ, ਏਰੀਆ ਭੰਗੀਦਾਸ ਵੀਰ ਅਤੇ ਭੈਣਾਂ ਤੋਂ ਇਲਾਵਾ ਵੱਖ-ਵੱਖ ਸੰਮਤੀਆਂ ਜਿੰਮੇਵਾਰ ਅਤੇ ਸੇਵਾਦਾਰ ਹਾਜਰ ਸਨ।
No comments:
Post a Comment