ਬਠਿੰਡਾ. ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸਾ ਨਿਰਦੇਸ਼ਾਂ ਤਹਿਤ ਐਸ.ਐਮ.ਓ ਡਾ. ਮਨਿੰਦਰ ਪਾਲ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ (ਹਿਅਰਿੰਗ) ਦਿਵਸ ਮਨਾਇਆ ਗਿਆ। ਇਸ ਦਿਵਸ ਮਨਾਓਣ ਦਾ ਮੁੱਖ ਮੰਤਵ ਕਿ ਅਸੀਂ ਬੋਲੇਪਣ ਤੋਂ ਆਪਣਾ ਕਿਸ ਤਰ੍ਹਾਂ ਬਚਾਅ ਕਰਨਾ ਹੈ ਤੇ ਬਾਰੇ ਸਮਾਜ ਨੂੰ ਜਾਗਰੂਕ ਕਰ ਸਕੀਏ। ਇਸ ਮੌਕੇ ਡਾ.ਪ੍ਰਿਅੰਕਾ ਸਿੰਗਲਾ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਨਾਂ ਦੀ ਸੁਣਨ ਸ਼ਕਤੀ ਨੂੰ ਠੀਕ ਰੱਖਣ ਲਈ ਕੰਨਾਂ ‘ਚ ਕੋਈ ਤਿੱਖੀ ਚੀਜ਼ ਜਿਵੇਂ ਕਿ ਸੂਈ,ਡੱਕਾ,ਚਾਬੀ ਆਦਿ ਨਹੀਂ ਮਾਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੰਨ ‘ਚ ਦਰਦ ਸਮੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਆਪਣੀ ਮਰਜ਼ੀ ਨਾਲ ਕੋਈ ਘਰੇਲੂ ਓਪਾਅ ਜਿਵੇਂ ਕਿ ਤੇਲ ,ਲਸਣ ਆਦਿ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੱਚੇ ਦੇ ਕੰਨ ਕੋਲ ਥੱਪੜ ਜਾਂ ਸੱਟ ਨਹੀਂ ਮਾਰਨੀ ਚਾਹੀਦੀ ਇਸ ਨਾਲ ਕੰਨ ਦਾ ਪਰਦਾ ਫੱਟ ਸਕਦਾ ਹੈ।
ਡਾ. ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰੀ ਹੈ ਤਾਂ ਜੋ ਸਿਰ ਤੇ ਸੱਟ ਵੱਜਣ ਨਾਲ ਕੰਨਾਂ ਦੀ ਹੱਡੀਆਂ ਹਿੱਲਣ ਕਰਕੇ ਸੁਣਵਾਈ ‘ਤੇ ਮਾੜਾ ਅਸਰ ਨਾ ਪਵੇ। ਉਨ੍ਹਾਂਕਿਹਾ ਕਿ ਸ਼ੋਰ –ਸ਼ਰਾਬੇ ਵਿੱਚ ਕੰਮ ਕਰਦੇ ਸਮੇਂ ਈਅਰ ਪਲੱਗ ਲਗਾਉਣੇ ਚਾਹੀਦੇ ਹਨ ਤਾਂ ਜੋ ਸ਼ੋਰ ਨਾਲ ਕੰਨ ‘ਤੇ ਪ੍ਰਭਾਵ ਨਾ ਪਵੇ।ਜਿਆਦਾ ਸਮਾਂ ਈਅਰ ਫੋਨ ਲਗਾਕੇ ਸੰਗੀਤ ਸੁਣਨ ਨਾਲ ਵੀ ਕੰਨਾਂ ਦੀ ਸੁਣਨ ਸ਼ਕਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਕਿਹਾ ਕਦੇ ਵੀ ਕੰਨ ਦੀ ਸਫਾਈ ਸੜਕਾਂ ਜਾਂ ਬੱਸ ਸਟੈਂਡ,ਰੇਲਵੇ ਸਟੇਸ਼ਨ ਆਦਿ ਦੇ ਨੇੜੇ ਮੌਜੂਦ ਦੇਸੀ ਨੀਮ ਹਕੀਮਾਂ ਕੋਲੋਂ ਨਹੀਂ ਕਰਵਾਉਣੀ ਚਾਹੀਦੀ, ਕੰਨਾਂ ਦੀ ਕੋਈ ਵੀ ਤਕਲੀਫ਼ ਜਾਂ ਰੋਗ ਹੋਵੇ ਤਾਂ ਤੁਰੰਤ ਨੱਕ ,ਕੰਨ, ਗਲੇ ਦੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਇਆ ਜਾਵੇ। ਇਸ ਮੌਕੇ ਈ.ਐਨ.ਟੀ ਸਪੈਸਲੀਸਟ ਡਾ. ਰਜਤ ,ਪਵਨਜੀਤ ਕੌਰ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਗੋਪਾਲ ਰਾਏ ਵੀ ਹਾਜਰ ਸਨ।
No comments:
Post a Comment