ਦਾਖਲ ਮਰੀਜਾਂ ਦਾ ਹਸਪਤਾਲ ਪ੍ਰਬੰਧਨ ਵੱਲੋਂ ਪਹਿਲਾਂ ਦੀ ਤਰ੍ਹਾਂ ਕੀਤਾ ਜਾ ਸਕੇਗਾ ਇਲਾਜ
ਬਠਿੰਡਾ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਇਥੋਂ ਦੇ ਨਿੱਜੀ ਗਲੋਬਲ ਹਸਪਤਾਲ ਨੂੰ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਦੋਸ਼ੀ ਪਾਇਆ ਗਿਆ। ਇਸ ਹਸਪਤਾਲ ਵਲੋਂ ਲੈਵਲ 3 ਦੇ ਮਰੀਜ਼ਾਂ ਸਬੰਧੀ 7 ਬੈੱਡਾਂ ਲਈ ਇੰਮਪੈਂਨਲਡ ਹੋਣ ਦੇ ਬਾਵਜੂਦ 33 ਮਰੀਜਾਂ ਨੂੰ ਦਾਖਲ ਕੀਤਾ ਗਿਆ ਸੀ। ਜਾਰੀ ਹੁਕਮਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਵਲੋਂ ਕੀਤੀ ਗਈ ਪੜ੍ਹਤਾਲ ਦੌਰਾਨ ਪਾਈਆਂ ਗਈਆਂ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਹਸਪਤਾਲ ਨੂੰ 1 ਜੂਨ 2021 ਤੋਂ 31 ਜੁਲਾਈ 2021 ਤੱਕ ਕੋਵਿਡ-19 ਦੇ ਨਵੇਂ ਮਰੀਜਾਂ ਨੂੰ ਦਾਖਲ ਕਰਨ ਤੇ ਮੁਕੰਮਲ ਰੋਕ ਲਗਾਈ ਗਈ ਹੈ। ਇੱਥੇ ਉਨ੍ਹਾਂ ਇਹ ਸਪੱਸ਼ਟ ਕੀਤਾ ਹੈ ਕਿ ਇਸ ਹਸਪਤਾਲ ਵਿੱਚ ਹੁਣ ਤੱਕ ਦਾਖਲ ਮਰੀਜਾਂ ਦਾ ਹਸਪਤਾਲ ਪ੍ਰਬੰਧਨ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਲਾਜ ਕੀਤਾ ਜਾ ਸਕੇਗਾ।
ਜਾਰੀ ਹੁਕਮਾਂ ਅਨੁਸਾਰ ਸਿਵਲ ਸਰਜਨ ਵਲੋ ਪ੍ਰਾਈਵੇਟ ਹਸਪਤਾਲਾਂ ਦੁਆਰਾ ਕਰੋਨਾ ਪ੍ਰਭਾਵਿਤ ਮਰੀਜਾਂ ਕੋਲੋਂ ਕੀਤੀ ਜਾ ਰਹੀ ਓਵਰ ਚਾਰਜਿੰਗ ਨੂੰ ਰੀਵਿਊ ਕਰਦੇ ਹੋਏ ਗਲੋਬਲ ਹਸਪਤਾਲ ਵਿੱਚ ਕੁਝ ਕਮੀਆਂ ਹੋਣ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਰਿਪੋਰਟ ਕੀਤੀ ਸੀ। ਜਿਸ ਉਪਰੰਤ ਸਿਵਲ ਸਰਜਨ ਦੀ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਮੈਨੇਜਿੰਗ ਡਾਇਰੈਕਟਰ, ਗਲੋਬਲ ਹੈਲਥ ਕੇਅਰ ਹਸਪਤਾਲ, ਬਠਿੰਡਾ ਨੂੰ ਸ਼ੋ-ਕਾਜ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਉਪਰੰਤ ਸਿਵਲ ਸਰਜਨ, ਬਠਿੰਡਾ ਨੂੰ ਗਲੋਬਲ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਜਵਾਬ ਨੂੰ ਘੋਖ ਕੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ।
ਇਸ ਉਪਰੰਤ ਸਿਵਲ ਸਰਜਨ ਵਲੋਂ ਦਿੱਤੀ ਗਈ ਪੜ੍ਹਤਾਲ ਰਿਪੋਰਟ ਅਨੁਸਾਰ ਗਲੋਬਲ ਹਸਪਤਾਲ ਵਲੋਂ 18 ਮਈ 2021 ਦੀ ਚੈਕਿੰਗ ਉਪਰੰਤ ਕੋਵਿਡ ਐਪ੍ਰੋਪ੍ਰੀਏਟ ਬਿਹੇਵੀਅਰ ਤੇ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਰੇਟ ਵੀ ਡਿਸਪਲੇ ਕਰ ਦਿੱਤੇ ਗਏ ਹਨ ਭਾਵ ਉਹਨਾਂ ਵੱਲੋਂ ਪਹਿਲਾਂ ਇਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਤੇ ਰੇਟ ਵੀ ਡਿਸਪਲੇ ਨਹੀਂ ਕੀਤੇ ਗਏ ਸਨ। ਇਸ ਤੋਂ ਇਲਾਵਾ ਗਲੋਬਲ ਹਸਪਤਾਲ ਵਲੋਂ ਉਨ੍ਹਾਂ ਦੇ ਹਸਪਤਾਲ ਨੂੰ ਲੈਵਲ 3 ਦੇ ਮਰੀਜ਼ਾਂ ਸਬੰਧੀ 7 ਬੈੱਡਾਂ ਲਈ ਇੰਮਪੈਂਨਲਡ ਹੋਣ ਦੇ ਬਾਵਜੂਦ 33 ਮਰੀਜਾਂ ਨੂੰ ਦਾਖਲ ਕੀਤਾ ਗਿਆ ਸੀ ਇਸ ਸਬੰਧੀ ਸਿਵਲ ਸਰਜਨ ਵਲੋਂ ਉਕਤ ਹਸਪਤਾਲ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਦੋਸ਼ੀ ਪਾਇਆ ਗਿਆ।
ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਡਿਜ਼ਾਸਟਰ ਮੈਨੈਜ਼ਮੈਂਟ ਐਕਟ, 2005 ਦੀ ਧਾਰਾ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
No comments:
Post a Comment