ਬਠਿੰਡਾ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਜੀ.ਐਨ.ਐਮ. ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ਮਨਾਇਆ ਗਿਆ। ਇਸ ਵਾਰ ਦਾ ਇਹ ਦਿਨ (ਥੀਮ ਕੋਰੋਨਾ ਸਮੇਂ ਦੌਰਾਨ ਅਗਵਾਈ ਵਿੱਚ ਮਹਿਲਾਵਾਂ ਦਾ ਬਰਾਬਰ ਸਹਿਯੋਗ ) ਤਹਿਤ ਮਨਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਨੇ ਮਹਿਲਾ ਦਿਵਸ 'ਤੇ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੇ-ਲੜਕੀ ਵਿੱਚ ਕੋਈ ਫਰਕ ਨਹੀ ਸਮਝਣਾ ਚਾਹੀਦਾ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਲੜਕੀ ਦੀ ਯੋਗ ਅਗਵਾਈ ਕੀਤੀ ਜਾਵੇ ਤਾਂ ਜੋ ਉਹ ਪੜ ਲਿਖਕੇ ਆਪਣਾ ਅਤੇ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਸਿਰਜਨਾਂ ਕਰ ਸਕੇ ਅਤੇ ਕਿਸੇ ਉਪਰ ਬੋਝ ਨਾ ਬਣੇ। ਮਹਿਲਾਵਾਂ ਨੂੰ ਸਮਾਜ ਵਿੱਚ ਬਣਦਾ ਪੂਰਾ ਸਤਿਕਾਰ ਅਤੇ ਬਰਾਬਰ ਅਧਿਕਾਰ ਦਿੱਤਾ ਜਾਵੇ। ਸਰਕਾਰੀ ਅਤੇ ਪ੍ਰਾਇਵੇਟ ਅਦਾਰਿਆਂ ਵਿੱਚ ਮਹਿਲਾਵਾਂ ਦੀ ਵੱਧ ਰਹੀ ਗਿਣਤੀ ਸਾਡੇ ਲਈ ਚੰਗਾ ਸੁਨੇਹਾ ਹੈ। ਉਨਾਂ ਅੱਗੇ ਦੱਸਿਆ ਕਿ ਕੋਰੋਨਾ ਸਮੇਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਫੀਮੇਲ ਮੈਡੀਕਲ ਅਫ਼ਸਰ ਅਤੇ ਨਰਸਿਜ ਵੱਲੋਂ ਮੋਹਰੀ ਹੋ ਕੇ ਆਪਣੀ ਡਿਊਟੀ ਨਿਭਾਈ ਗਈ ਹੈ।
ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਵਿੱਚ ਬਰਾਬਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਔਰਤ ਦਾ ਹਰ ਖੇਤਰ ਵਿੱਚ ਸਤਿਕਾਰ ਕੀਤਾ ਜਾਵੇ ਅਤੇ ਉਸ ਨੂੰ ਘਰ, ਦਫ਼ਤਰ ਅਤੇ ਜਿਥੇ ਉਹ ਕੰਮ ਕਰਦੀ ਹੈ, ਉਸ ਨੂੰ ਅਹਿਮੀਅਤ ਦਿੱਤੀ ਜਾਵੇ। ਅੱਜ ਸਮੇਂ ਦੀ ਇਹ ਵੀ ਲੋੜ ਹੈ ਕਿ ਔਰਤ ਵਿਗਿਆਨਕ ਸੋਚ ਅਪਨਾਉਂਦੇ ਹੋਏ ਖੁਦ ਵੀ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵੇ ਅਤੇ ਨਾਲ ਹੁੰਦੇ ਵਿਤਕਰੇ ਦਾ ਡਟਕੇ ਮੁਕਾਬਲਾ ਕਰੇ। ਉਹਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੀਆਂ ਲੜਕੀਆਂ ਦਾ ਸਰਕਾਰੀ ਹਸਪਾਤਲ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਕੌਮੀ ਸਿਹਤ ਮਿਸ਼ਨ ਅਧੀਨ ਸਾਰੇ ਸਰਕਾਰੀ ਹਸਪਤਾਲ ਵਿੱਚ ਔਰਤਾਂ ਨੂੰ ਜੱਚਾ ਬੱਚਾ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਦੀਆਂ ਹਨ। ਬੇਟੀ ਬਚਾਓ, ਬੇਟੀ ਪੜਾਓ, ਤਹਿਤ ਜੀ.ਐਨ.ਐਮ.ਸਕੂਲ ਦੀਆਂ ਵਿਦਿਅਰਥਣਾ ਵੱਲੋਂ ਕੋਰੀਓਗਰਾਫੀ, ਸਕਿਟ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਭਾਗ ਲੈਣ ਵਾਲੀਆਂ ਬੱਚੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤ ਨੂੰ ਸਮਾਜ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਹਰ ਘਰ ਵਿੱਚ ਔਰਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਘਰ ਵਿੱਚ ਲਏ ਜਾਣ ਵਾਲੇ ਹਰ ਫੈਸਲੇ ਵਿੱਚ ਉਸ ਨੂੰ ਵੀ ਭਾਗੀਦਾਰ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਡੀ.ਓ. ਐਲੀਮੈਂਟਰੀ ਬਲਜੀਤ ਸਿੰਘ ਸੰਦੋਹਾ ਅਤੇ ਯੂ.ਐਨ.ਏਡ. ਸਿਵਲ ਸੁਸਾਇਟੀ ਐਵਾਰਡੀ ਨਰਿੰਦਰ ਬੱਸੀ, ਵਨ ਸਟਾਪ ਸਖੀ ਸੈਂਟਰ ਬਠਿੰਡਾ ਵੀਰਪਾਲ ਕੌਰ, ਕੁਆਰਡੀਨੇਟਰ ਸੁਮਨ ਵਰਮਾ ਵੱਲੋਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਹਾਜਰੀਨ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਪ੍ਰੋਜੈਕਸਨਿਸਟ ਕੇਵਲ ਕ੍ਰਿਸਨ ਸਰਮਾਂ, ਸਹਾਇਕ ਸਿਵਲ ਸਰਜਨ ਬਠਿੰਡਾ ਅਨੁਪਮਾਂ ਸਰਮਾਂ, ਜਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ, ਜ਼ਿਲਾ ਬੀ.ਸੀ.ਸੀ ਨਰਿੰਦਰ ਕੁਮਾਰ, ਗੋਪਾਲ ਰਾਏ, ਜਗਦੀਸ਼ ਰਾਮ ਅਤੇ ਆਸ਼ਾ ਵਰਕਰਜ਼ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।
No comments:
Post a Comment