ਬਠਿੰਡਾ- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸਨ ਪੰਜਾਬ (ਮੈਗਸੀਪਾ), ਖੇਤਰੀ ਕੇਂਦਰ ਬਠਿੰਡਾ ਵੱਲੋਂ ਜ਼ਿਲੇ ਦੇ ਨਵੇਂ ਭਰਤੀ ਕੀਤੇ ਕਟਰਿੰਗ ਐਜ ਲੈਵਲ ਸਟੇਟ ਗੌਰਮਿੰਟ ਫੰਕਸ਼ਨਰੀਜ਼ ਦੇ ਕਾਰਜਕਰਤਾਵਾਂ ਲਈ 12 ਰੋਜ਼ਾ ਇੰਡਕਸਨ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਡਾ. ਬੂਟਾ ਸਿੰਘ ਵਾਈਸ-ਚਾਂਸਲਰ ਮਹਾਰਾਜਾ ਰਣਜੀਤ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ (ਐਮਆਰਐਸਟੀਯੂ) ਨੇ ਕੀਤਾ। ਪਿਛਲੇ ਦਿਨੀਂ ਜ਼ਿਲਾ ਬਠਿੰਡਾ ਦੇ ਵੱਖ-ਵੱਖ ਵਿਭਾਗਾਂ ਦੇ ਲਗਪਗ ਨਵੇਂ ਭਰਤੀ 35 ਕਰਮਚਾਰੀਆਂ ਦੁਆਰਾ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਕਰਮਚਾਰੀ ਅਤੇ ਸਿਖਲਾਈ ਵਿਭਾਗ ਦੁਆਰਾ ਸਰਕਾਰੀ ਸੰਸਥਾਵਾਂ ਵਿਚ ਕੁਸਲਤਾ ਅਤੇ ਚੰਗੇ ਪ੍ਰਸਾਸਨ ਲਿਆਉਣ ਲਈ ਸਪਾਂਸਰ ਕੀਤਾ ਗਿਆ ਹੈ।
ਆਪਣੇ ਉਦਘਾਟਨੀ ਭਾਸਣ ਵਿੱਚ ਡਾ: ਬੂਟਾ ਸਿੰਘ ਨੇ ਕਿਹਾ ਕਿ ਇਸ ਪ੍ਰਤੀਯੋਗੀ ਵਿਸਵ ਅਤੇ ਤੇਜ਼ੀ ਨਾਲ ਬਦਲ ਰਹੇ ਗਲੋਬਲ ਦਿ੍ਰਸਟੀਕੋਣ ਵਿੱਚ ਪੇਸੇਵਾਰਾਨਾ ਸਿਖਲਾਈ ਅਤੇ ਸਰਕਾਰੀ ਕਾਰਜਕਰਤਾਵਾਂ ਦੀ ਨਿਰੰਤਰ ਪੁਨਰ-ਸਥਾਪਨਾ ਬਹੁਤ ਜ਼ਰੂਰੀ ਹੈ, ਤਾਂ ਜੋ ਕਮਰਚਾਰੀ ਸਰਕਾਰ ਦੁਆਰਾਂ ਸਮੇਂ-ਸਮੇਂ ਤੇ ਜਾਰੀ ਕੀਤੇ ਨਵੇਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾ ਬਾਰੇ ਆਪਣੇ ਗਿਆਨ ਨੂੰ ਅਪਡੇਟ ਕਰਨ ਸਕਣ। ੳਨਾਂ ਪ੍ਰਤੀਯੋਗੀਆਂ ਨੂੰ ਟੀਮ ਭਾਵਨਾ ਨਾਲ ਸਬੰਧਤ ਅਦਾਰਿਆਂ ਵਿੱਚ ਕੰਮ ਕਰਨ ਅਤੇ ਅਧਿਕਾਰਤ ਲੈਣ-ਦੇਣ ਦੀ ਪ੍ਰਕਿਰਿਆ ਵਿੱਚ ਸਕਾਰਾਤਮਕ ਰਵੱਈਆ ਅਪਨਾਉਣ ਲਈ ਪ੍ਰੇਰਦਿਆਂ ਕਿਹਾ ਕਿ ਇਸ ਤਰਾਂ ਸਾਡੀ ਕੁਸਲਤਾ ਵੱਧਦੀ ਹੈ ਅਤੇ ਲੋਕਾਂ ਨੂੰ ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ। ਉਨਾਂ ਪ੍ਰਤੀਯੋਗੀਆਂ ਨੂੰ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਮਾਹਰਾਂ ਦੁਆਰਾ ਦਿੱਤੇ ਗਿਆਨ ਅਤੇ ਪੇਸੇਵਰ ਹੁਨਰਾਂ ਦੀ ਵਰਤੋਂ ਕਰਨ ਲਈ ਕਿਹਾ ਅਤੇ ਆਸ਼ਾ ਜਤਾਈ ਕਿ ਇਹ ਪ੍ਰੋਗਰਾਮ ਇੱਕ ਸਫਲ ਉੱਦਮ ਹੋਵੇਗਾ ।
ਵੱਖ ਵੱਖ ਉਦਾਹਰਣਾਂ ਦਾ ਜ਼ਿਕਰ ਕਰਦਿਆਂ ਡਾ: ਬੂਟਾ ਸਿੰਘ ਨੇ ਕਿਹਾ ਕਿ ਸਰਕਾਰੀ ਕੰਮਾਂ ਵਿਚ ਇਮਾਨਦਾਰੀ, ਮਿਹਨਤ, ਜੁੰਮੇਵਾਰੀ ਨਿਭਾਉਂਦਿਆਂ ਅਤੇ ਜਨਤਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨਾਂ ਭਾਗ ਲੈਣ ਵਾਲਿਆਂ ਨੂੰ ਆਪੋ-ਆਪਣੀਆਂ ਸੰਸਥਾਵਾਂ ਵਿੱਚ ਰੋਲ ਮਾਡਲ ਬਣਨ ਦੀ ਸਲਾਹ ਦਿੱਤੀ ਤਾਂ ਜੋ ਹੋਰ ਕਾਰਜਕਾਰੀ ਉਨਾਂ ਦੇ ਸਿਧਾਂਤਕ ਅਤੇ ਇਮਾਨਦਾਰ ਜੀਵਨ ਦੀ ਨਕਲ ਕਰ ਸਕਣ।
ਇਸ ਦੌਰਾਨ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਅਤੇ ਸਿਖਲਾਈ ਪ੍ਰੋਗਰਾਮ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਖੇਤਰੀ ਪ੍ਰੋਜੈਕਟ ਡਾਇਰੈਕਟਰ ਬਠਿੰਡਾ ਸ੍ਰੀ ਜਰਨੈਲ ਸਿੰਘਸੈਦ ਨੇ ਕਿਹਾ ਕਿ ਉਨਾਂ ਦੇ ਸੇਵਾ-ਕਰੀਅਰ ਦੀ ਨੀਂਹ ਮਜ਼ਬੂਤ ਕਰਨ ਲਈ ਕਰਮਚਾਰੀਆਂ ਦੀ ਸਿਖਲਾਈ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਹਰੇਕ ਪੱਧਰ ਦੇ ਸਾਰੇ ਅਧਿਕਾਰੀਆਂ ਨੂੰ ਸਰਕਾਰੀ ਅਤੇ ਅਰਧ-ਸਰਕਾਰੀ ਸੰਗਠਨਾਂ ਵਿਚ ਚੰਗੇ ਪ੍ਰਸਾਸਨ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਕਾਰੋਬਾਰ ਵਿਚ ਤੇਜੀ ਲਿਆਉਣ ਲਈ ਸਾਰੇ ਦਫਤਰੀ ਪ੍ਰਕਿ੍ਰਆਵਾਂ, ਵਿੱਤੀ ਨਿਯਮਾਂ ਅਤੇ ਸਿਵਲ ਸੇਵਾਵਾਂ ਦੇ ਨਿਯਮਾਂ ਨਾਲ ਆਪਣੇ ਆਪ ਨੂੰ ਲੈਸ ਕਰਨਾ ਚਾਹੀਦਾ ਹੈ।
ਇਸ ਮੌਕੇ ਪ੍ਰੋਜੈਕਟ ਕੋਆਰਡੀਨੇਟਰ ਮਨਦੀਪ ਸਿੰਘ ਨੇ ਸਿਖਲਾਈ ਪ੍ਰੋਗਰਾਮ ਦੇ ਉਦੇਸ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਭਾਗੀਦਾਰਾਂ ਨੂੰ ਦਫਤਰੀ ਪ੍ਰਕਿਰਿਆਵਾਂ, ਆਰਟ ਆਫ ਨੋਟਿੰਗ ਐਂਡ ਡਰਾਫਟ, ਆਚਰਣ ਨਿਯਮਾਂ, ਰਿਕਾਰਡ ਪ੍ਰਬੰਧਨ, ਵਿੱਤੀ ਨਿਯਮ, ਸਿਵਲ ਸਰਵਿਸ ਨਿਯਮ, ਆਡਿਟ ਅਤੇ ਬਜਟ, ਫਾਈਲਿੰਗ ਸਿਸਟਮ ਅਤੇ ਸਜਾ ਬਾਰੇ ਗੱਲਬਾਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਟ੍ਰੇਨਿੰਗ ਲੈਣ ਲਈ ਆਏ ਕਰਮਚਾਰੀ ਹਾਜ਼ਰ ਸਨ।