ਭਗਤਾਂ ਭਾਈਕਾ , 31 ਜਨਵਰੀ (ਪ੍ਰਸੋਤਮ ਮਨੂੰ). ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਦੋਵੇ ਵਾਰੀ ਵਾਰੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਹ ਦੋਵੇ ਹੀ ਅੰਦਰੋ ਇੱਕ ਹਨ ਤੇ ਸਿਰਫ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਝੂਠੀ ਲੜਾਈ ਲੜਨ ਦਾ ਡਰਾਮਾ ਕਰਦੇ ਹਨ। ਹਲਕੇ ਦੇ ਕਿੰਨੇ ਹੀ ਘਰ ਇਹਨਾਂ ਦੀਆਂ ਗੱਲਾਂ ਵਿੱਚ ਆਕੇ ਬਰਬਾਦ ਹੋ ਗਏ ਝੂਠੇ ਕੇਸ ਪਵਾਕੇ ਜੇਲ੍ਹਾਂ ਵਿਚ ਗਏ ਸਿਰ ਪੜਵਾਏ ਪਰ ਕਦੇ ਵੇਖਿਆ ਇਹਨਾਂ ਦੇ ਪੁੱਤਰ ਆਪਸ ਵਿੱਚ ਲੜੇ ਹੋਣ ਪੰਜਾਬੀਓ ਪੁੱਤਰ ਤੁਹਾਡੇ ਮਰਦੇ ਨੇ ਰਾਜ ਇਹ ਕਰਦੇ ਨੇ ਤੁਸੀ ਪੰਜ ਸਾਲਾਂ ਬਾਅਦ ਕਦੇ ਮਲੂਕਾ ਨੂੰ ਵੋਟ ਪਾਕੇ ਜਿਤਾ ਦਿੰਦੇ ਹੋ ਕਦੇ ਕਾਂਗੜ ਨੂੰ ਇਹਨਾਂ ਨੇ ਤੁਹਾਨੂੰ ਲੁੱਟਣ ਲਈ ਵਾਰੀ ਬੰਨੀ ਹੋਈ ਹੈ।
ਆਓ ਸਿਆਣੇ ਬਣੀਏ ਇਹਨਾਂ ਦੀਆਂ ਮੋਮੋਠੱਗਣੀਆ ਵਿੱਚ ਨਾ ਆਈਏ ਪੰਜਾਬ ਤੇ ਹਲਕੇ ਵਿੱਚ ਬਦਲਾਅ ਲਿਆਈਏ। ਇੰਨਾ ਸਬਦਾਂ ਦਾ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਹਲਕੇ ਪਿੰਡ ਜਲਾਲ ਵਿਖੇ ਵੱਖ ਵੱਖ ਜਨ ਸੰਭਾਵਾ ਨੂੰ ਸੰਬੋਧਨ ਕਰਦਿਆ ਕੀਤਾ ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸਿਆ ਕਾਰਨ ਬਰਬਾਦੀ ਦੇ ਰਾਹ ਪੈ ਚੁੱਕਿਆ ਹਲਕਾ ਰਾਮਪੁਰਾ ਫੂਲ ਪਿਛਲੇ ਪੰਜ ਸਾਲਾਂ ਦੌਰਾਨ ਨਸਿਆ ਦਾ ਗੜ੍ਹ ਬਣ ਗਿਆ ,ਕਾਂਗਰਸ ਦਾ ਵਿਧਾਇਕ ਕਾਂਗੜ ਤੇ ਅਕਾਲੀ ਦਲ ਦਾ ਸਿਕੰਦਰ ਸਿੰਘ ਮਲੂਕਾ ਦੋਵੇ ਮੰਤਰੀ ਰਹਿ ਚੁੱਕੇ ਨੇ ਪਰ ਆਪਣੇ ਰਾਜ ਦੌਰਾਨ ਇਹ ਨਸਿਆ ਨੂੰ ਠੱਲ ਪਾਉਣ ਤੋ ਨਾਕਾਮ ਰਹੇ ।
ਇਸ ਮੌਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਬਲਕਾਰ ਸਿੱਧੂ ਦੇ ਵਿਚਾਰਾਂ ਤੋ ਪ੍ਰਭਾਵਿਤ ਹੋਕੇ ਦਰਜਨਾਂ ਪਰੀਵਾਰਾ ਨੇ ਆਪ ਆਗੂ ਬੂਟਾ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਜਲਾਲ ਵਿੱਚ ਗੁਲਜਾਰ ਸਿੰਘ ਦੇ ਘਰ ਵਿਖੇ ਆਮ ਆਦਮੀ ਪਾਰਟੀ ਵਿਚ ਸਮੂਹਲੀਅਤ ਕੀਤੀ। ਜਿਨ੍ਹਾਂ ਨੂੰ ਪਾਰਟੀ ਚਿੰਨ੍ਹ ਪਾਕੇ ਸਨਮਾਨਿਤ ਕੀਤਾ ਗਿਆ 'ਤੇ ਪਾਰਟੀ 'ਚ ਸਾਮਲ ਹੋਣ ਤੇ ਬਲਕਾਰ ਸਿੱਧੂ ਨੇ ਜੀ ਆਇਆ ਕਿਹਾ । ਇਸ ਮੌਕੇ ਉਹਨਾਂ ਨਾਲ ਬੂਟਾ ਸਿੰਘ ਆੜ੍ਹਤੀਆਂ, ਮੇਜਰ ਸਿੰਘ ਜਲਾਲ ਬਲਾਕ ਪ੍ਰਧਾਨ, ਗੁਰਮੀਤ ਸਿੰਘ, ਗੁਰਜੰਟ ਸਿੰਘ, ਲਖਵੀਰ ਸਿੰਘ, ਮਾਸਟਰ ਜਰਨੈਲ ਸਿੰਘ, ਨਿੱਕਾ ਜਲਾਲ, ਗੁਰਪ੍ਰੀਤ ਸਿੰਘ, ਦੇਵ ਸਿੰਘ, ਹਰਬੰਸ ਕੌਰ ਅਤੇ ਸੁਖਪਾਲ ਕੌਰ ਆਦਿ ਹਾਜਰ ਸਨ।