ਬਠਿੰਡਾ - ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਮੌੜ ਦੀ ਹਲਕਾ ਪੱਧਰੀ ਮੀਟਿੰਗ ਅੱਜ ਮੌੜ ਹਲਕੇ ਦੇ ਮੁੱਖ ਸੇਵਾਦਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿਚ ਹੋਵੇਗੀ। ਹੋਣ ਵਾਲੀ ਮੀਟਿੰਗ ਮੌੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ 11 ਵਜੇ ਹੋਵੇਗੀ। ਮੀਟਿੰਗ ਦੇ ਏਜੰਡੇ ਬਾਰੇ ਮਲੂਕਾ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਈ ਸੂਬਾ ਪੱਧਰੀ ਰੈਲੀ ਨੇ ਕਾਂਗਰਸ ਦੀਆਂ ਜੜਾ ਹਿਲਾ ਦਿੱਤੀਆ ਤੇ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਅਨੁਸਾਰ ਸੂਬੇ ਵਿਚ 8 ਮਾਰਚ ਤੋਜ਼ ਹਲਕਾ ਪੱਧਰੀ ਰੈਲੀਆ ਤੇ ਧਰਨੇ ਲਗਾਉਣ ਦੀ ਰਣਨੀਤੀ ਬਣਾਈ ਗਈ ਹੈ। ਮਲੂਕਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਜ਼ ਚੌਣਾਂ ਦੌਰਾਨ ਕੀਤਾ ਗਿਆ ਕੋਈ ਵਾਅਦਾ ਪੂਰਾ ਨਹੀ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਕਰਜ ਮੁਆਫੀ ਅਤੇ ਨੌਜਵਾਨਾ ਨੂੰ ਰੁਜਗਾਰ ਦੇ ਵਾਅਦੇ ਪੂਰੇ ਨਾ ਹੋਣ ਕਾਰਨ ਪੂਰੇ ਸੂਬੇ ਵਿਚ ਕਾਂਗਰਸ ਦਾ ਵਿਰੋਧ ਹੋ ਰਿਹਾ ਹੈ। ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਹੋ ਰਹੇ ਵਿਰੋਧ ਨੂੰ ਵੇਖਦਿਆ ਕੈਪਟਨ ਅਮਰਿੰਦਰ ਸਿੰਘ ਵੱਲੋਜ਼ ਇਕ ਵਾਰ ਫਿਰ ਪ੍ਰਸ਼ਾਤ ਕਿਸੋ਼ਰ ਨੂੰ ਆਪਣਾ ਸਲਾਹਕਾਰ ਤੇ ਪਾਰਟੀ ਦੀ ਰਣਨੀਤੀ ਬਣਾਉਣ ਦੀ ਜਿੰਮੇਵਾਰੀ ਸੌਜ਼ਪੀ ਹੈ। ਸੂਬੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਪਹਿਲਾ ਵੀ 2017 ਵਿਚ ਪ੍ਰਸ਼ਾਤ ਕਿਸੋ਼ਰ ਦੀ ਸਲਾਹ ਤੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਦੀ ਝੂਠੀ ਸੋਹ ਚੁੱਕ ਕੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ। 2017 ਵਾਂਗ ਇਕ ਵਾਰ ਫਿਰ ਕਾਂਗਰਸ ਪ੍ਰਸ਼ਾਤ ਕਿਸ਼ੋਰ ਰਾਹੀ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਰਣਨੀਤੀ ਘੜ ਰਹੀ ਹੈ। ਸੂਬੇ ਦੇ ਲੋਕ ਹੁਣ ਕਾਂਗਰਸ ਜਾਂ ਪ੍ਰਸ਼ਾਤ ਕਿਸੋ਼ਰ ਦੀ ਝੂਠੀ ਰਣਨੀਤੀ ਦਾ ਸ਼ਿਕਾਰ ਨਹੀ ਹੋਣਗੇ। ਸ਼ੋ੍ਰਮਣੀ ਅਕਾਲੀ ਦਲ ਵੱਲੋਜ਼ ਹਲਕਾ ਪੱਧਰੀ ਮੀਟਿੰਗਾ ਵਿਚ ਯੂਥ ਆਗੂਆ ਨੂੰ ਪ੍ਰਸ਼ਾਤ ਕਿਸ਼ੋਰ ਅਤੇ ਕਾਂਗਰਸ ਦੀ ਰਣਨੀਤੀ ਬਾਰੇ ਲੋਕਾਂ ਨੂੰ ਸੁਚੇਤ ਕਰਨ ਦੀ ਜਿੰਮੇਵਾਰੀ ਸੌਜ਼ਪੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੀਟਿੰਗ ਵਿਚ 8 ਮਾਰਚ ਨੂੰ ਹੋਣ ਵਾਲੇ ਹਲਕਾ ਪੱਧਰੀ ਧਰਨੇ ਦੀ ਵਿਉਜ਼ਤਬੰਦੀ ਲਈ ਹਲਕਾ ਮੌੜ ਦੇ ਸੀਨੀਅਰ ਆਗੂਆ ਤੇ ਵਰਕਰਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਜ਼ ਇਲਾਵਾ ਪਾਰਟੀ ਵੱਲੋਜ਼ ਜਿਲ੍ਹਾ ਪੱਧਰੀ ਤੇ ਸੂਬੇ ਵਿਚ ਹੋਣ ਵਾਲੀਆ ਰੈਲੀਆ ਤੇ ਧਰਨਿਆ ਲਈ ਪਾਰਟੀ ਦੇ ਯੂਥ ਆਗੂਆ ਨੂੰ ਜਿੰਮੇਵਾਰੀ ਸੌਜ਼ਪੀ ਜਾਵੇਗੀ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਜ਼ ਦਿੱਤੀ ਗਈ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
9 घंटे पहले

कोई टिप्पणी नहीं:
एक टिप्पणी भेजें