ਬਠਿੰਡਾ। ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕਰਮਚਾਰੀਆਂ ਨੂੰ ਫਸਟ ਏਡ ਦੀ ਟੇਨਿੰਗ ਦੇਣ ਲਈ ਪਲਾਂਟ ਦੇ ਟ੍ਰੇਨਿੰਗ ਹਾਲ ਵਿੱਚ 4 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਮੁਲਾਜਮਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ।
ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਸੀਨੀਅਰ ਕਾਰਜਕਾਰੀ ਇੰਜਨੀਅਰ ਟ੍ਰੇਨਿੰਗ ਵਿਕਾਸ ਗਰਗ ਦੀ ਅਗੁਵਾਈ ਹੇਠ ਆਯੋਜਿਤ ਕੀਤੇ ਗਏ ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁੱਟਣ, ਬੇਹੋਸ਼ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਸਨੇਕ ਬਾਈਟ, ਫਰੈਕਚਰ ਕੇਸਾਂ ਨੂੰ ਸੰਭਾਲਣ, ਫਸਟ ਏਡ ਬਕਸਿਆਂ ਦੀ ਵਰਤੋ੍ਵ ਕਰਨ ਦੀ ਟ੍ਰੇਨਿੰਗ ਦਿੱਤੀ। ਟ੍ਰੇਨਰ ਨਰੇਸ਼ ਪਠਾਣੀਆ ਨੇ ਸਿਿਖਆਰਥੀਆਂ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆਂ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਸੋ, ਲੋੜ ਪੈਣ ਦੀ ਪੀੜਤਾਂ ਦੀ ਮੱਦਦ ਕੀਤੀ ਜਾਵੇ। ਟ੍ਰੇਨਿੰਗ ਸੈਸ਼ਨ ਦੇ ਆਖਰੀ ਦਿਨ ਸੀਨੀਅਰ ਕਾਰਜਕਾਰੀ ਇੰਜਨੀਅਰ ਟ੍ਰੇਨਿੰਗ ਵਿਕਾਸ ਗਰਗ ਨੇ ਸਟਾਫ ਨੂੰ ਅਪੀਲ ਕੀਤੀ ਕਿ ਅੱਜ ਦੇ ਤੇਜ ਰਫਤਾਰ ਜੀਵਨ ਵਿੱਚ ਫਸਟ ਏਡ ਦਾ ਬਹੁਤ ਮਹੱਤਵ ਹੈ। ਕੰਮਕਾਜੀ ਥਾਵਾਂ ਤੇ ਵੀ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ।ਇਹ ਗਿਆਨ ਕਿਸੇ ਲਈ ਮੱਦਦਗਾਰ ਸਾਬਤ ਹੰੁਦਾ ਹੈ।ਉਹਨਾਂ ਰੈਡ ਕਰਾਸ ਸੁਸਾਇਟੀ ਵੱਲੋ੍ਵ ਪਹੰੁਚੇ ਟਰੇਨਰ ਨਰੇਸ਼ ਪਠਾਣੀਆ ਅਤੇ ਸੰਦੀਪ ਸ਼ਰਮਾ ਦਾ ਧੰਨਵਾਦ ਵੀ ਕੀਤਾ।
No comments:
Post a Comment