ਪੰਜਾਬ ਸਰਕਾਰ ਲਈ ਏ।ਜੀ ਨਹੀ ਹੈ ਥ਼ਤਖ, ਇੱਕੋ ਵਰਗੇ ਕੰਮ ਵਿੱਚੋਂ ਇੱਕ ਨੂੰ ਮੰਜੂਰੀ ਦੇ ਕੇ ਦੂਜੇ ਨੂੰ ਮੰਜ਼ੂਰੀ ਨਾ ਦੇ ਸਰਕਾਰ ਲਈ ਮੁਸ਼ਕਲਾਂ ਖੜੀ ਕਰ ਰਹੇ ਏਜੀ ਪੰਜਾਬ
ਬਠਿੰਡਾ। ਪੰਜਾਬ ਦੇ ਨੋਜਵਾਨ ਕੱਚੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਮੰਤਰੀਆ ਨੂੰ ਬਦਾਮ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਮੰਤਰੀਆ ਦੀ ਯਾਦਾਸ਼ਤ ਠੀਕ ਹੋ ਸਕੇ ਤੇ ਕਾਂਗਰਸ ਸਰਕਾਰ ਦੇ ਮੰਤਰੀ 2017 ਚੋਣਾਂ ਦੋਰਾਨ ਕੀਤੇ ਵਾਅਦੇ ਨੂੰ ਯਾਦ ਕਰਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ, ਜਿਸਦੀ ਸ਼ੁਰੂਆਤ 27 ਫਰਵਰੀ ਨੂੰ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਫਿਰੋਜ਼ਪੁਰ ਤੋਂ ਕਰਨ ਦਾ ਐਲਾਨ ਕੀਤਾ ਹੈ ਅਤੇ ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਹਰ ਸ਼ਨੀਵਾਰ ਨੂੰ ਇਕ ਮੰਤਰੀ ਦੇ ਘਰ ਜਾ ਕੇ ਬਦਾਮ ਦੇਣਗੇ। 27 ਫਰਵਰੀ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਫਿਰੋਜ਼ਪੁਰ ਰੈਲੀ ਕਰਨ ਉਪਰੰਤ ਕ੍ਰਮਵਾਰ ਹਰ ਸ਼ਨੀਵਾਰ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਵਿਜੇਇੰਦਰ ਸਿੰਗਲਾ ਦੇ ਘਰ ਜਾਣਗੇ ਤੇ ਵਾਅਦੇ ਯਾਦ ਕਰਵਾੁਣਗੇ।
ਮੁਲਾਜ਼ਮ ਆਗੂ ਦੀਪਕ ਬਾਸਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ 2017 ਚੋਣਾ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਭਰੋਸਾ ਵੀ ਦਿੱਤਾ ਸੀ ਕਿ ਸੱਤਾ ਵਿਚ ਆਉਦੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ 4 ਸਾਲ ਬਤਿਣ ਦੇ ਬਾਵਜੂਦ ਵੀ ਮੁਲਾਜ਼ਮ ਨੂੰ ਪੱਕਾ ਨਹੀ ਕੀਤਾ ਗਿਆ। ਆਗੁਆ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ ਪਰ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ।ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣਿਆ ਹੋਇਆ ਹੈ। ਆਗੂਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਏ।ਜੀ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਤੋਂ ਵੀ ਵੱਧ ਪਾਵਰਫੁੱਲ ਹੋ ਗਿਆ ਹੈ ਬੀਤੇ ਦਿਨੀ ਮੁਲਾਜ਼ਮਾਂ ਦੇ ਵਫਦ ਵੱਲੋਂ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਮੁਲਾਕਾਤ ਕੀਤੀ ਸੀ ਜਸ ਦੋਰਾਨ ਕਾਂਗਰਸ ਪ੍ਰਧਾਨ ਵੱਲੋ ਂਏ।ਜੀ ਪੰਜਾਬ ਨੂੰ ਤੁਰੰਤ ਮੁਲਾਜ਼ਮਾਂ ਦਾ ਮਸਲਾ ਹੱਲ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਏ।ਜੀ ਪੰਜਾਬ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਆਗੂਆ ਨੇ ਕਿਹਾ ਕਿ ਸਾਡੇ ਨਾਲ ਵਾਅਦੇ ਪੰਜਾਬ ਸਰਕਾਰ ਦੇ ਨੁੰਮਾਇੰਦਿਆ ਮੰਤਰੀਆ ਤੇ ਵਿਧਾਇਕਾਂ ਨੇ ਕੀਤੇ ਸਨ ਜਿਸ ਕਰਕੇ ਵਾਅਦੇ ਯਾਦ ਕਰਵਾਉਣ ਲਈ ਮੰਤਰੀਆ ਦੇ ਘਰ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋ ਰਹੇ ਹਨ।
No comments:
Post a Comment