
ਬਠਿੰਡਾ . ਸਰਕਾਰੀ ਐਲੀਮੈਂਟਰੀ ਸਕੂਲ ਮਾਲ ਰੋਡ ( ਲੜਕੀਆਂ) ਬਠਿੰਡਾ ਵਿੱਚ ਪੜ੍ਹਦੇ ਸਮੂਹ 216 ਬੱਚਿਆਂ ਨੂੰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ.) ਸ਼ਿਵਪਾਲ ਗੋਇਲ ਬਠਿੰਡਾ ਜੀ ਦੀ ਚੰਗੀ ਪ੍ਰੇਰਨਾ ਸਦਕਾ ਬਠਿੰਡਾ ਦੇ ਪਰਿਵਾਰ ਦੇ ਹੋਣਹਾਰ ਦਾਨੀ ਸੱਜਣ ਕਮਲੇਸ਼ ਗਰਗ ਵੱਲੋਂ ਆਪਣੇ ਮਾਤਾ-ਪਿਤਾ ਜੀ ਸਵ. ਸ਼੍ਰੀ ਪਿਆਰੇ ਲਾਲ ਗਰਗ ਅਤੇ ਸਵ. ਸ਼੍ਰੀਮਤੀ ਕੁਸਮ ਲਤਾ ਗਰਗ ( ਰਿਟਾ. ਪੀ ਈ ਐਸ਼ -1) ਦੀ ਨਿੱਘੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਲ ਸਟੇਸ਼ਨਰੀ ਅਤੇ ਇਮਤਿਹਾਨਾਂ ਸਬੰਧੀ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ । ਇਸ ਮੌਕੇ ਸ਼ਿਵਪਾਲ ਗੋਇਲ ਨੇ ਕਮਲੇਸ਼ ਗਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਪੁੱਤਰਾਂ ਤੇ ਸਾਨੂੰ ਮਾਣ ਜਿਨ੍ਹਾਂ ਅੱਜ ਸਾਡੇ ਸਰਕਾਰੀ ਸਕੂਲ ਦੇ ਬੱਚਿਆਂ ਲੋੜੀਂਦੀ ਸਮੱਗਰੀ ਵੰਡ ਕੇ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਤਾਜ਼ਾ ਕਰ ਕੀਤਾ ਉਨ੍ਹਾਂ ਕਿਹਾ ਕਿ ਹੋਣਹਾਰ ਯੋਧਿਆ ਅੱਗੇ ਆ ਕਿ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਨੂੰ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਲੋੜੀਂਦੀ ਸਮੱਗਰੀ ਵੰਡ ਕੇ ਯਾਦ ਨੂੰ ਤਾਜ਼ਾ ਕੀਤਾ ਜਾਵੇ । ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਇਸ ਮੌਕੇ ਗੁਰਚਰਨ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਠਿੰਡਾ ਅਤੇ ਐਡਵੋਕੇਟ ਅਨਿਲ ਕੁਮਾਰ ਅਗਰਵਾਲ ਬੰਤ ਸਿੰਘ ਸੈਂਟਰ ਹੈਡ ਟੀਚਰ ਬਠਿੰਡਾ, ਗੁਰਪ੍ਰੀਤ ਸਿੰਘ ਹੈੱਡ ਟੀਚਰ , ਮੈਡਮ ਜਸਪ੍ਰੀਤ ਕੌਰ, ਉਰਮਿਲਾ ਦੇਵੀ, ਅਮਰਜੀਤ ਕੌਰ, ਪੂਜਾ ਬਾਲਾ , ਸੁਖਜਿੰਦਰ ਸਿੰਘ ਆਦਿ ਹਾਜ਼ਰ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ।
ਫੋਟੋ ਕੈਪਸਨ : ਸਕੂਲ ਵਿੱਚ ਦਾਨੀ ਸੱਜਣ ਕਮਲੇਸ਼ ਗਰਗ ਨੇ ਬੱਚਿਆਂ ਨੂੰ ਸਮਗੱਰੀ ਵੰਡੇ ਸਮੇਂ ਸ਼ਿਵਪਾਲ ਗੋਇਲ ਆਸ਼ੀਰਵਾਦ ਦਿੰਦੇ ਹੋਏ।
कोई टिप्पणी नहीं:
एक टिप्पणी भेजें