ਬਠਿੰਡਾ-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਵੱਲੋ ਰਾਜ ਪੱਧਰ ਦੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ, ਜ਼ਿਲਾ ਮੰਡੀ ਅਫਸਰ, ਜਿਨਿੰਗ ਫੈਕਟਰੀ ਦੇ ਮਾਲਕਾਂ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀਡਿਓ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋ ਚਲਾਏ ਜਾ ਰਹੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਅਤੇ ਗੁਲਾਬੀ ਸੰੁਡੀ ਦੇ ਸੰਭਾਵੀ ਹਮਲੇ ਤੋ ਬਚਾਉਣ ਲਈ ਹਰ ਸੰਭਵ ਕੋਸ਼ਿਸਾ ਕੀਤੀਆ ਜਾ ਰਹੀਆ ਹਨ ਤਾਂ ਕਿ ਕਿਸਾਨ ਨਰਮੇ ਦੀ ਵਧੀਆ ਕੁਆਲਿਟੀ ਦੀ ਪੈਦਾਵਾਰ ਕਰਕੇ ਚੰਗੀ ਆਮਦਨ ਪ੍ਰਾਪਤ ਕਰ ਸਕਣ।
ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਸਮੂਹ ਜਿਨਿੰਗ ਫੈਕਟਰੀ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਕਿ ਜਿਨਿੰਗ ਫੈਕਟਰੀਆਂ ਦੀ ਮਕੁੰਮਲ ਸਫਾਈ ਕੀਤੀ ਜਾਵੇ ਅਤੇ ਜਿਥੇ ਵੀ ਵੜੇਵੇ ਸਟੋਰ ਕੀਤੇ ਗਏ ਹਨ, ਉਨਾਂ ਦੀ ਤਰੁੰਤ ਫਿਊਮੀਗੇਸ਼ਨ ਕਰਵਾ ਦਿੱਤੀ ਜਾਵੇ ਤਾ ਜੋ ਕੀਟ-ਪਤੰਗੇ ਦੀ ਰਹਿੰਦ-ਖੂੰਹਦ ਬਾਕੀ ਨਾ ਰਹਿ ਸਕੇ। ਉਨਾਂ ਆਦੇਸ਼ ਦਿੱਤੇ ਕਿ 2 ਦਿਨਾਂ ਦੇ ਅੰਦਰ-ਅੰਦਰ ਸਬੰਧਤ ਮੁੱਖ ਖੇਤੀਬਾੜੀ ਅਫਸਰ ਅਤੇ ਜ਼ਿਲਾ ਮੰਡੀ ਅਫਸਰ ਸਾਂਝੀ ਟੀਮ ਬਣਾਕੇ ਜ਼ਿਲੇ ਵਿੱਚ ਚੱਲ ਰਹੀਆ ਜਿਨਿੰਗ ਫੈਕਟਰੀਆਂ ਦੀ ਇੰਸਪੈਕਸਨ ਕਰਨਗੇ ਅਤੇ ਜਿਨਿੰਗ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਸਮੇ-ਸਿਰ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਯੋਗ ਪ੍ਰਬੰਧ ਕਰਨਗੇ। ਉਨਾਂ ਅੱਗੇ ਦੱਸਿਆ ਕਿ ਜਿਨਿੰਗ ਫੈਕਟਰੀਆਂ ਵਿੱਚ ਫੀਰੋਮੈਨ ਟਰੈਪ ਲਗਾਏ ਜਾ ਚੁੱਕੇ ਹਨ ਅਤੇ ਇਸ ਸਬੰਧ ਵਿੱਚ ਉਨਾਂ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਇੰਨਾ ਫੀਰੋਮੈਨ ਟਰੈਪ ਦੀ ਹਫਤਾਵਾਰ ਸਰਵੈਲੈਸ ਰਿਪੋਰਟ ਕੀਤੀ ਜਾਵੇ।
ਇਸ ਮੌਕੇ ਡਾ ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋ ਵਿਸ਼ਵਾਸ ਦਵਾਇਆ ਕਿ ਜ਼ਿਲੇ ਅੰਦਰ ਚੱਲ ਰਹੀਆ ਜਿਨਿੰਗ ਫੈਕਟਰੀਆਂ ਵਿੱਚ ਮਕੁੰਮਲ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਨਰਮੇ ਦੇ ਦਿੱਤੇ ਗਏ 105000 ਹੈਕਟਰ ਰਕਬੇ ਨੂੰ ਸਮੇ-ਸਿਰ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ 22 ਅਪ੍ਰੈਲ ਤੱਕ 85000 ਹੈਕਟਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਕੰਮ ਮਕੁੰਮਲ ਹੋ ਚੁੱਕਾ ਹੈ। ਇਸ ਸਮੇਂ ਜ਼ਿਲੇ ਵਿੱਚ ਬੀ.ਟੀ ਨਰਮੇ ਦੇ ਬੀਜ ਦੀ ਕੋਈ ਕਮੀ ਨਹੀ ਹੈ ਅਤੇ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਸਡਿਊਲ ਮੁਤਾਬਿਕ ਚੱਲ ਰਹੀ ਹੈ।
ਉਨਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਉਚ-ਮਿਆਰੀ ਬੀਜ ਅਤੇ ਹੋਰ ਇੰਨ-ਪੁੱਟਸ ਮਹੱਈਆ ਕਰਵਾਉਣ ਲਈ ਜ਼ਿਲੇ ਵਿੱਚ 8 ਟੀਮਾਂ ਦਾ ਗਠਿਤ ਕੀਤੀਆਂ ਗਈਆ ਹਨ। ਇੰਨਾ ਟੀਮਾਂ ਵੱਲੋ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਫਸਲਾਂ ਦਾ ਪੈਸਟ ਸਰਵੇਲੈਸ ਕਰਨ ਲਈ ਜ਼ਿਲਾ ਪੱਧਰ ਤੇ 1 ਅਤੇ ਬਲਾਕ ਪੱਧਰ ਤੇ 43 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇੰਨਾ ਸਰਵੇਲੈਸਾ ਰਿਪੋਰਟਾ ਦੇ ਅਧਾਰ ਤੇ ਸਮੇਂ-ਸਿਰ ਕਿਸਾਨਾਂ ਨੂੰ ਐਡਵਾਇਜ਼ਰੀ ਵੀ ਜਾਰੀ ਕੀਤੀ ਜਾਂਦੀ ਹੈ।